ਗੁਰਦਾਸਪੁਰ – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਦੋਝੰਡੇ ਦੇ ਰਹਿਣ ਵਾਲੇ ਨੌਜਵਾਨ ਵਿਜੈ ਸਿੰਘ ਜੋ ਕੇ ਦੇਰ ਸ਼ਾਮ ਆਪਣੀ ਭੂਆ ਦੇ ਘਰ ਪਿੰਡ ਨਵਾਂ ਜਾਣ ਲਈ ਨਿਕਲਿਆ ਸੀ ਪਰ ਸਵੇਰਸਾਰ ਉਸਦੀ ਲਾਸ਼ ਨਵਾਂ ਪਿੰਡ ਨਜ਼ਦੀਕ ਸੜਕ ਕਿਨਾਰੇ ਪਈ ਮਿਲੀ। ਜਿਸ ਕਾਰਨ ਇਲਾਕੇ ‘ਚ ਸਨਸਨੀ ਫੈਲ ਗਈ।
ਮ੍ਰਿਤਕ ਵਿਜੈ ਸਿੰਘ ਦੇ ਭਰਾ ਸੂਰਜ ਪਿਤਾ ਸੁਲੱਖਣ ਸਿੰਘ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਿਜੈ ਸਿੰਘ ਬੀਤੀ ਦੇਰ ਸ਼ਾਮ ਆਪਣੀ ਭੂਆ ਦੇ ਪਿੰਡ ਜਾਣ ਲਈ ਨਿਕਲਿਆ ਪਰ ਸਾਰੀ ਰਾਤ ਘਰ ਵਾਪਸ ਨਹੀਂ ਆਇਆ। ਅੱਜ ਸਵੇਰਸਾਰ ਉਸਦੀ ਮੌਤ ਦੀ ਖ਼ਬਰ ਆਈ ਹੈ। ਜਦੋਂ ਉਨ੍ਹਾਂ ਨੇ ਮੌਕੇ ਦੇ ਜਾ ਕੇ ਦੇਖਿਆ ਤਾਂ ਵਿਜੈ ਸਿੰਘ ਦੀ ਲਾਸ਼ ਨਵਾਂ ਪਿੰਡ ਨਜ਼ਦੀਕ ਸੜਕ ਕਿਨਾਰੇ ਪਈ ਸੀ। ਉਨ੍ਹਾਂ ਦੱਸਿਆ ਕਿ ਵਿਜੈ ਸਿੰਘ ਦੀ ਗੋਲੀ ਮਾਰਕੇ ਹੱਤਿਆ ਕੀਤੀ ਗਈ ਹੈ। ਉੱਥੇ ਹੀ ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਬਿਆਨ ਦਰਜ ਕਰਦੇ ਹੋਏ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।