ਲੁਧਿਆਣਾ—ਸੂਬਾ ਸਰਕਾਰ ਨੇ 72 BPEO’s, CHT’s, HT’s ਅਤੇ ਪ੍ਰਾਇਮਰੀ ਤੇ ਐਲੀਮੈਂਟਰੀ ਅਧਿਆਪਕਾਂ ਨੂੰ ਯੂਨੀਵਰਸਿਟੀ ਆਫ਼ ਟੁਰਕੂ, ਫ਼ਿਨਲੈਂਡ ਵਿਚ 3 ਹਫ਼ਤਿਆਂ ਦੀ ਸਿਖਲਾਈ ਕਰਵਾਉਣ ਦੀ ਯੋਜਨਾ ਬਣਾਈ ਹੈ। ਇਸ ਲਈ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਅਧਿਆਪਕ ਦੀ ਉਮਰ 30-09-2024 ਤਕ 43 ਸਾਲ ਜਾਂ ਘੱਟ, HT ਅਤੇ CHT ਲਈ 48 ਸਾਲ ਜਾਂ ਇਸ ਤੋਂ ਘੱਟ ਅਤੇ BPEO ਲਈ 48 ਸਾਲ ਜਾਂ ਇਸ ਘੱਟ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ ਇਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ, ਜੋ ਘੱਟੋ ਘੱਟ ਅਕਤੂਬਰ 2025 ਤਕ ਵੈਧ ਹੈ। ਉਮੀਦਵਾਰ ਵਿਰੁੱਧ ਕੋਈ ਚਾਰਜਸ਼ੀਟ/ਜਾਂਚ/ਅਪਰਾਧਿਕ ਕੇਸ ਆਦਿ ਲੰਬਿਤ ਨਹੀਂ ਹੋਣਾ ਚਾਹੀਦਾ।
ਯੋਗ ਉਮੀਦਵਾਰ ਆਪਣੀ ਈ-ਪੰਜਾਬ ਆਈ.ਡੀ. ਰਾਹੀਂ ਸਿਖਲਾਈ ਲਿੰਕ ‘ਤੇ ਅਪਲਾਈ ਕਰ ਸਕਦੇ ਹਨ। ਸ਼ੁਰੂਆਤੀ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਅਗਲੇ (ਸੈਕੰਡਰੀ) ਪੜਾਅ ਲਈ ਵਿਚਾਰਿਆ ਜਾਵੇਗਾ। ਇਸ ਪੜਾਅ ਵਿਚ, ਅਧਿਆਪਕਾਂ ਦੀ ਮੈਰਿਟ ਸੂਚੀ ACRS, ਵਿਦਿਅਕ ਯੋਗਤਾ, ਤਜ਼ਰਬੇ, ਪੁਰਸਕਾਰ, ਮਿਆਰੀ ਸਿੱਖਿਆ ਵਿਚ ਯੋਗਦਾਨ ਅਤੇ ਇੰਟਰਵਿਊ ਦੇ ਆਧਾਰ ‘ਤੇ ਬਣਾਈ ਜਾਵੇਗੀ। ਇਸ ਆਧਾਰ ‘ਤੇ ਉਨ੍ਹਾਂ ਨੂੰ ਸਿਖਲਾਈ ਲਈ ਭੇਜਿਆ ਜਾਵੇਗਾ। ਅਪਲਾਈ ਕਰਨ ਲਈ ਲਿੰਕ 24-09-2024 ਨੂੰ ਈ-ਪੰਜਾਬ ਪੋਰਟਲ ‘ਤੇ ਖੁੱਲ੍ਹੇਗਾ ਅਤੇ 26-09-2024 ਨੂੰ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ।