Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ: ਸਕੂਲੋਂ ਪਰਤ ਰਹੇ ਵਿਦਿਆਰਥੀ ਦਾ ਵੱਢਿਆ ਗਿਆ ਗਲ਼ਾ! ਚਾਈਨਾ ਡੋਰ ਨੇ...

ਪੰਜਾਬ: ਸਕੂਲੋਂ ਪਰਤ ਰਹੇ ਵਿਦਿਆਰਥੀ ਦਾ ਵੱਢਿਆ ਗਿਆ ਗਲ਼ਾ! ਚਾਈਨਾ ਡੋਰ ਨੇ ਮਾਪਿਆਂ ਤੋਂ ਖੋਹ ਲਿਆ ਇਕਲੌਤਾ ਪੁੱਤ

 

ਸਮਰਾਲਾ : ਚਾਈਨਾ ਡੋਰ ਖਿਲਾਫ ਸਮਰਾਲਾ ਪੁਲਿਸ ਦੀ ਸਖਤੀ ਦੇ ਲੱਖ ਦਾਅਵਿਆਂ ਦੇ ਬਾਵਜੂਦ ਸ਼ਨੀਵਾਰ ਨੂੰ ਸਕੂਲੋਂ ਘਰ ਪਰਤ ਰਹੇ ਇਕ 15 ਸਾਲ ਦੇ ਬੱਚੇ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਮ ਤੋਂ ਬਾਅਦ ਗਰਦਨ ਕੱਟੇ ਜਾਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਮ੍ਰਿਤਕ ਬੱਚਾ ਜਿਸ ਦੀ ਪਛਾਣ ਤਰਨਜੋਤ ਸਿੰਘ ਵਾਸੀ ਪਿੰਡ ਰੋਹਲੇ ਵੱਜੋਂ ਹੋਈ ਹੈ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਆਪਣੇ ਬੱਚੇ ਦੀ ਮੌਤ ਲਈ ਸਥਾਨਕ ਪ੍ਰਸ਼ਾਸਨ ਨੂੰ ਜਿੰਮੇਵਾਰ ਮੰਨਦੇ ਹਨ। ਇਸ ਘਟਨਾ ਚ ਮ੍ਰਿਤਕ ਤਰਨਜੋਤ ਦਾ ਇੱਕ ਹੋਰ ਸਾਥੀ ਜੋ ਕਿ ਉਸ ਦੇ ਨਾਲ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ ਉਹ ਵੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ। ਜਿਸ ਨੂੰ ਕਿ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

 

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਰੋਹਲੇ ਨਿਵਾਸੀ 14-15 ਸਾਲਾਂ ਬੱਚਾ ਤਰਨਜੋਤ ਸਿੰਘ ਆਪਣੇ ਇੱਕ ਹੋਰ ਸਾਥੀ ਪ੍ਰਭਜੋਤ ਸਿੰਘ ਸਮੇਤ ਸਕੂਲ ਤੋਂ ਛੁੱਟੀ ਹੋਣ ਉਪਰੰਤ ਮੋਟਰਸਾਈਕਲ ਤੇ ਸਮਰਾਲਾ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ। ਜਿਵੇਂ ਹੀ ਇਹ ਦੋਵੇਂ ਬੱਚੇ ਲੁਧਿਆਣਾ ਚੰਡੀਗੜ੍ਹ ਮੇਨ ਹਾਈਵੇ ਤੇ ਪਿੰਡ ਚਹਿਲਾਂ ਕੋਲ ਪੁੱਜੇ ਤਾਂ ਉੱਥੇ ਫਸੀ ਹੋਈ ਪਤੰਗ ਦੀ ਡੋਰ ਨੇ ਤਰਨਜੋਤ ਸਿੰਘ ਦਾ ਗਲ ਪੂਰੀ ਤਰ੍ਹਾਂ ਨਾਲ ਵੱਢ ਦਿੱਤਾ। ਇਸ ਖੂਨੀ ਡੋਰ ਨਾਲ ਤਰਨਜੋਤ ਦੀ ਗਰਦਨ ਵੱਡੇ ਜਾਣ ਕਾਰਨ ਉਸ ਦੀ ਕੁਝ ਦੇਰ ਵਿੱਚ ਹੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਦੇ ਪਿੱਛੇ ਬੈਠੇ ਪ੍ਰਭਜੋਤ ਸਿੰਘ ਨੂੰ ਵੀ ਇਸ ਖੂਨੀ ਡੋਰ ਨੇ ਆਪਣੀ ਚਪੇਟ ਵਿੱਚ ਲੈਂਦੇ ਹੋਏ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ।