Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕੰਬ ਗਿਆ ਪੰਜਾਬ! ਘਰ ਦੇ ਬਾਹਰ ਖੇਡਦੇ ਜਵਾਕ ਦਾ ਬੇਰਹਿਮੀ ਨਾਲ ਕਤਲ

ਕੰਬ ਗਿਆ ਪੰਜਾਬ! ਘਰ ਦੇ ਬਾਹਰ ਖੇਡਦੇ ਜਵਾਕ ਦਾ ਬੇਰਹਿਮੀ ਨਾਲ ਕਤਲ

 

 

ਲੁਧਿਆਣਾ : ਲੁਧਿਆਣਾ ਤੋਂ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰ ਦੇ ਬਾਹਰ ਖੇਡ ਰਹੇ 9 ਸਾਲਾ ਜਵਾਕ ਦਾ ਕਿਡਨੈਪਿੰਗ ਮਗਰੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਪਿਛਲੇ 3 ਦਿਨਾਂ ਤੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਤੇ ਪੁਲਸ ਵੱਲੋਂ ਸੁਣਵਾਈ ਨਾ ਹੋਣ ਦੇ ਵਿਰੋਧ ਵਿਚ ਅੱਜ ਕਾਰਾਬਾਰਾ ਚੌਕ ਵਿਚ ਧਰਨਾ ਵੀ ਲਗਾਇਆ ਗਿਆ ਸੀ। ਹੁਣ ਉਕਤ ਬੱਚੇ ਦੀ ਲਾਸ਼ ਇਕ ਖ਼ਾਲੀ ਪਲਾਟ ਵਿਚੋਂ ਬਰਾਮਦ ਹੋਈ ਹੈ।

 

ਜਾਣਕਾਰੀ ਮੁਤਾਬਕ, ਮ੍ਰਿਤਕ ਬੱਚੇ  ਦੀ ਪਛਾਣ ਅਮਨ ਵਜੋਂ ਹੋਈ ਹੈ, ਜੋ ਬਹਾਦਰਕੇ ਕਾਸਾਬਾਦ ਦੀ ਗਰੇਵਾਲ ਕਾਲੋਨੀ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ ਮਹਿਜ਼ 9 ਸਾਲ ਸੀ। ਬੱਚੇ ਦੇ ਪਿਤਾ ਅਖਿਲੇਸ਼ ਕੁਮਾਰ ਮੁਤਾਬਕ ਉਸ ਦਾ ਪੁੱਤਰ 3 ਦਿਨ ਪਹਿਲਾਂ ਘਰ ਦੇ ਬਾਹਰ ਖੇਡਦਾ ਹੋਇਆ ਲਾਪਤਾ ਹੋ ਗਿਆ ਸੀ। ਉਨ੍ਹਾਂ ਨੇ ਪਹਿਲਾਂ ਥਾਣਾ ਜੋਧੇਵਾਲ ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਜੋਧੇਵਾਲ ਪੁਲਸ ਨੇ ਕਿਹਾ ਕਿ ਇਹ ਮਾਮਲਾ ਮੇਹਰਬਾਨ ਦਾ ਹੈ, ਤਾਂ ਉਨ੍ਹਾਂ ਨੇ ਮੇਹਰਬਾਨ ਥਾਣੇ ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾਈ। ਬਾਅਦ ਵਿਚ ਪੁਲਸ ਵੱਲੋਂ ਦੱਸਿਆ ਗਿਆ ਕਿ ਇਹ ਇਲਾਕਾ ਥਾਣਾ ਸਲੇਮ ਟਾਬਰੀ ਦਾ ਪੈਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਅੱਜ ਪੁਲਸ ਦੀ ਘਟੀਆ ਕਾਰਜ ਪ੍ਰਣਾਲੀ ਦੇ ਖਿਲਾਫ ਬਹਾਦਰਕੇ ਰੋਡ ‘ਤੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ।

 

ਮ੍ਰਿਤਕ ਬੱਚੇ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਆਖ਼ ਰਹੇ ਹਨ ਕਿ ਜੇ ਪੁਲਸ ਨੇ ਸਮੇਂ ਸਿਰ ਉਨ੍ਹਾਂ ਦੀ ਸੁਣਵਾਈ ਕਰ ਕੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਉਨ੍ਹਾਂ ਦਾ ਪੁੱਤਰ ਜਿਉਂਦਾ ਹੁੰਦਾ। ਫ਼ਿਲਹਾਲ ਪੁਲਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।