Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕੈਨੇਡਾ 'ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ...

ਕੈਨੇਡਾ ‘ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ ਝੁਕਾ ‘ਤਾ ਸਿਰ

 

ਇੰਟਰਨੈਸ਼ਨਲ  : ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਪੰਜਾਬੀ ਵਿਅਕਤੀ ਵੱਲੋਂ ਪੰਜਾਬੀ ਭਾਈਚਾਰੇ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਗਿਆ ਹੈ। ਬਰੈਂਪਟਨ ਪੁਲਸ ਨੇ ਤਜਿੰਦਰ ਧਾਲੀਵਾਲ (ਤਾਲੀਵਾਲ) ਨਾਮ ਦੇ ਇਕ ਵਿਅਕਤੀ ਨੂੰ ਭੋਲੀਆਂ-ਭਾਲੀਆਂ ਕੁੜੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਗੰਭੀਰ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਹੈ।

 

ਨੌਕਰੀ ਦੇ ਬਦਲੇ ਜਿਸਮ ਦੀ ਮੰਗ

ਪ੍ਰਾਪਤ ਜਾਣਕਾਰੀ ਅਨੁਸਾਰ, ਤਜਿੰਦਰ ਨੇ ਨੌਕਰੀਆਂ ਲਈ ਇਸ਼ਤਿਹਾਰ ਦਿੱਤੇ ਹੋਏ ਸਨ ਅਤੇ ਖਾਸ ਤੌਰ ‘ਤੇ ਕੁੜੀਆਂ ਦੀ ਡਿਮਾਂਡ ਕੀਤੀ ਸੀ। ਜਦੋਂ ਕੁੜੀਆਂ ਕੰਮ ਦੀ ਭਾਲ ਵਿੱਚ ਉਸ ਕੋਲ ਪਹੁੰਚਦੀਆਂ ਸਨ, ਤਾਂ ਉਹ ਨੌਕਰੀ ਦੇਣ ਦੇ ਬਦਲੇ ਉਨ੍ਹਾਂ ਤੋਂ ਸਰੀਰਕ ਸਬੰਧ ਬਣਾਉਣ ਦੀ ਮੰਗ ਕਰਦਾ ਸੀ। ਉਹ ਕੁੜੀਆਂ ‘ਤੇ ਇਸ ਕੰਮ ਲਈ ਲਗਾਤਾਰ ਦਬਾਅ ਪਾਉਂਦਾ ਅਤੇ ਉਨ੍ਹਾਂ ਨੂੰ ਮਜਬੂਰ ਕਰਦਾ ਸੀ

 

ਪੀੜਤ ਕੁੜੀ ਦੀ ਹਿੰਮਤ ਨੇ ਖੋਲ੍ਹੀ ਪੋਲ

ਇਸ ਘਿਨਾਉਣੇ ਕਾਰੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋ ਕੁੜੀਆਂ ਉਸ ਕੋਲ ਨੌਕਰੀ ਲੈਣ ਲਈ ਗਈਆਂ ਸਨ। ਤਜਿੰਦਰ ਵੱਲੋਂ ਜਦੋਂ ਇੱਕ ਲੜਕੀ ‘ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ ਗਿਆ, ਤਾਂ ਉਸ ਬਹਾਦਰ ਕੁੜੀ ਨੇ ਡਰਨ ਦੀ ਬਜਾਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤ ਮਿਲਦੇ ਹੀ ਬਰੈਂਪਟਨ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਜਿੰਦਰ ਨੂੰ ਗ੍ਰਿਫਤਾਰ ਕਰ ਲਿਆ।