Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਇੰਟਰਨੈਸ਼ਨਲ ਨਸ਼ਾ ਤਸਕਰ ਰਾਜਾ ਕੰਦੌਲਾ ਦੀ ਮੁੰਬਈ 'ਚ ਮੌਤ

ਪੰਜਾਬ ਦੇ ਇੰਟਰਨੈਸ਼ਨਲ ਨਸ਼ਾ ਤਸਕਰ ਰਾਜਾ ਕੰਦੌਲਾ ਦੀ ਮੁੰਬਈ ‘ਚ ਮੌਤ

 

ਜਲੰਧਰ/ਨਵਾਂਸ਼ਹਿਰ/ਮੁੰਬਈ  ਪੰਜਾਬ ਦੇ ਇੰਟਰਨੈਸ਼ਨਲ ਡਰੱਗ ਤਸਕਰ ਰਾਜਾ ਕੰਦੌਲਾ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਾਜਾ ਕੰਦੌਲਾ ਬੰਗਾ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਮੁੰਬਈ ‘ਚ ਰਹਿ ਰਹੇ ਰਾਜਾ ਕੰਦੋਲਾ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸ ਦੇਈਏ ਕਿ ਰਾਜਾ ਕੰਦੌਲਾ ਦਾ ਅਸਲੀ ਨਾਮ ਰਣਜੀਤ ਸਿੰਘ ਸੀ। ਉਸ ਦਾ ਨਾਮ ਪੰਜਾਬ ਦੇ ਸਭ ਤੋਂ ਮਸ਼ਹੂਰ ਨਸ਼ੇ ਦੇ ਤਸਕਰਾਂ ਵਿੱਚੋਂ ਇਕ ਸੀ। ਉਸ ਨੂੰ ਜਲੰਧਰ ਦੀ ਇਕ ਵਿਸ਼ੇਸ਼ PMLA (ਮਨੀ ਲਾਂਡਰਿੰਗ) ਕੋਰਟ ਨੇ 200 ਕਰੋੜ ਰੁਪਏ ਦੇ ਨਸ਼ਾ ਰੈਕੇਟ ਮਾਮਲੇ ਵਿੱਚ 9 ਸਾਲ ਦੀ ਸਜ਼ਾ ਸੁਣਾਈ ਸੀ।
ਇਸ ਮਾਮਲੇ ‘ਚ ਉਸ ਦੀ ਪਤਨੀ ਰਜਵੰਤ ਕੌਰ ਨੂੰ ਵੀ 3 ਸਾਲ ਦੀ ਸਜ਼ਾ ਮਿਲੀ ਸੀ। 2024 ਵਿੱਚ ਰਾਜਾ ਕੰਦੌਲਾ ਦਾ ਨਾਂ ਆਈਸ ਡਰੱਗ (ਕ੍ਰਿਸਟਲ ਮੇਥ) ਤਸਕਰੀ ਮਾਮਲਾ ਚਰਚਾ ਵਿੱਚ ਰਹਿਆ ਸੀ। ਜੇਲ੍ਹ ਤੋਂ ਛੁੱਟਣ ਮਗਰੋਂ ਉਹ ਪਰਿਵਾਰ ਸਮੇਤ ਮੁੰਬਈ ਚਲਾ ਗਿਆ ਸੀ, ਜਿੱਥੇ ਦਿਲ ਦਾ ਦੌਰੇ ਕਾਰਨ ਉਸ ਦੀ ਮੌਤ ਹੋ ਗਈ। ਰਾਜਾ ਕੰਦੋਲਾ ਮੁਲ ਰੂਪ ‘ਚ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਦਾ ਰਹਿਣ ਵਾਲਾ ਸੀ। ਉਹ ਕਾਫ਼ੀ ਸਮੇਂ ਲਈ ਅਮਰੀਕਾ ਅਤੇ ਜਿੰਬਾਬਵੇ ਵਰਗੇ ਦੇਸ਼ਾਂ ਵਿੱਚ ਰਿਹਾ, ਜਿੱਥੇ ਉਸ ਨੇ ਨਸ਼ਾ ਤਸਕਰੀ ਦਾ ਅੰਤਰਰਾਸ਼ਟਰੀ ਨੈੱਟਵਰਕ ਬਣਾਇਆ। ਪੰਜਾਬ ਵਾਪਸ ਆਉਣ ਮਗਰੋਂ ਉਸ ਨੇ ਆਪਣੇ ਆਪ ਨੂੰ ਇਕ ਵੱਡੇ ਫਾਰਮਹਾਊਸ ਦੇ ਮਾਲਕ ਵਜੋਂ ਸਥਾਪਤ ਕੀਤਾ।