Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਰਾਘਵ ਚੱਢਾ ਨੇ ਚੁੱਕਿਆ ਟੈਕਸ ਸੁਧਾਰਾਂ ਦਾ ਮੁੱਦਾ; ਪਤੀ-ਪਤਨੀ ਨੂੰ ਇਕਾਈ ਮੰਨਣ...

ਰਾਘਵ ਚੱਢਾ ਨੇ ਚੁੱਕਿਆ ਟੈਕਸ ਸੁਧਾਰਾਂ ਦਾ ਮੁੱਦਾ; ਪਤੀ-ਪਤਨੀ ਨੂੰ ਇਕਾਈ ਮੰਨਣ ਦੀ ਰੱਖੀ ਮੰਗ

 

 

ਨਵੀਂ ਦਿੱਲੀ: ਰਾਜ ਸਭਾ ‘ਚ ਸੋਮਵਾਰ ਨੂੰ ਅਨੁਪੂਰਕ ਮੰਗਾਂ ‘ਤੇ ਹੋਈ ਚਰਚਾ ਦੌਰਾਨ ਟੈਕਸ ਸੁਧਾਰਾਂ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਵਧ ਰਹੀ ਆਰਥਿਕ ਅਸਮਾਨਤਾ ਵਰਗੇ ਅਹਿਮ ਮੁੱਦੇ ਭਾਰੂ ਰਹੇ। ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਜਨਤਕ ਹਿੱਤਾਂ ਨੂੰ ਲੈ ਕੇ ਸਰਕਾਰ ਤੋਂ ਕਈ ਮੰਗਾਂ ਕੀਤੀਆਂ।

 

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ‘ਚ ਦੇਸ਼ ਦੀ ਟੈਕਸ ਪ੍ਰਣਾਲੀ ‘ਚ ਇੱਕ ਮਹੱਤਵਪੂਰਨ ਸੁਧਾਰ ਦੀ ਵਕਾਲਤ ਕੀਤੀ ਹੈ। ਉਨ੍ਹਾਂ ਨੇ ਵਿਆਹੇ ਜੋੜਿਆਂ ਲਈ “ਵਿਕਲਪਿਕ ਸਾਂਝੀ ਇਨਕਮ ਟੈਕਸ ਰਿਟਰਨ” (Optional Joint Filing) ਦਾ ਪ੍ਰਸਤਾਵ ਪੇਸ਼ ਕੀਤਾ ਹੈ ਤਾਂ ਜੋ ਉਨ੍ਹਾਂ ਪਰਿਵਾਰਾਂ ਨੂੰ ਰਾਹਤ ਦਿੱਤੀ ਜਾ ਸਕੇ ਜਿੱਥੇ ਪਤੀ-ਪਤਨੀ ਦੀ ਆਮਦਨ ‘ਚ ਵੱਡਾ ਅੰਤਰ ਹੈ।

 

 

ਮੌਜੂਦਾ ਟੈਕਸ ਪ੍ਰਣਾਲੀ ‘ਤੇ ਚੁੱਕੇ ਸਵਾਲ

ਰਾਘਵ ਚੱਢਾ ਨੇ ਕਿਹਾ ਕਿ ਮੌਜੂਦਾ ਟੈਕਸ ਪ੍ਰਣਾਲੀ ਪਰਿਵਾਰ ਨੂੰ ਇੱਕ ਇਕਾਈ ਵਜੋਂ ਦੇਖਣ ਦੀ ਬਜਾਏ ਦੋ ਵੱਖ-ਵੱਖ ਵਿਅਕਤੀਆਂ ਵਜੋਂ ਦੇਖਦੀ ਹੈ। ਉਨ੍ਹਾਂ ਅਨੁਸਾਰ, ਟੈਕਸ ਭਰਨ ਵੇਲੇ ਇੱਕ ਪਤੀ-ਪਤਨੀ ਅਜਨਬੀ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਆਮਦਨ ਨੂੰ ਜੋੜਨ ਜਾਂ ਰਿਬੇਟ ਦੇਣ ਦੀ ਕੋਈ ਸਹੂਲਤ ਨਹੀਂ ਹੈ। ਉਨ੍ਹਾਂ ਤਰਕ ਦਿੱਤਾ ਕਿ ਜਦੋਂ ਇੱਕ ਪਰਿਵਾਰ ਦੀ ਇੱਕੋ ਰਸੋਈ, ਇੱਕੋ ਛੱਤ ਅਤੇ ਇੱਕੋ ਘਰੇਲੂ ਬਜਟ ਹੁੰਦਾ ਹੈ ਤਾਂ ਟੈਕਸ ਦੇ ਸਮੇਂ ਪਰਿਵਾਰ ਦੀ ਹੋਂਦ ਨੂੰ ਅਣਗੌਲਿਆ ਕਿਉਂ ਕੀਤਾ ਜਾਂਦਾ ਹੈ?