Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਰਾਘਵ ਚੱਢਾ ਨੇ ਸੰਸਦ 'ਚ ਚੁੱਕੇ ਪੰਜਾਬ ਦੇ ਮੁੱਦਿਆਂ ਦਾ ਸਾਂਝਾ ਕੀਤਾ...

ਰਾਘਵ ਚੱਢਾ ਨੇ ਸੰਸਦ ‘ਚ ਚੁੱਕੇ ਪੰਜਾਬ ਦੇ ਮੁੱਦਿਆਂ ਦਾ ਸਾਂਝਾ ਕੀਤਾ ਰਿਕਾਰਡ

 

 

ਨਵੀਂ ਦਿੱਲੀ/ਚੰਡੀਗੜ੍ਹ: ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਉਨ੍ਹਾਂ ‘ਤੇ ਲਾਏ ਗਏ ਉਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਉਹ ਸੰਸਦ ਵਿਚ ਪੰਜਾਬ ਦੇ ਮੁੱਦੇ ਚੁੱਕਣ ਵਿਚ ਨਾਕਾਮ ਰਹੇ ਹਨ। ਚੱਢਾ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਅਤੇ ਕਰਾਰ ਦਿੱਤਾ ਹੈ।

 

ਆਪਣੇ ਬਿਆਨ ਵਿਚ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਪ੍ਰਾਪੇਗੰਡੇ ਦਾ ਜਵਾਬ ਸਰਕਾਰੀ ਸੰਸਦੀ ਰਿਕਾਰਡ ਵਿਚ ਮੌਜੂਦ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ 31 ਜੁਲਾਈ 2024 ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੰਸਦ ਵਿਚ ਪੰਜਾਬ ਦੇ ਬਕਾਇਆ ਫੰਡਾਂ ਅਤੇ RDF (ਰੂਰਲ ਡਿਵੈਲਪਮੈਂਟ ਫੰਡ) ਦੇ ਬਕਾਏ ਦਾ ਮੁੱਦਾ ਬਹੁਤ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ, ਜਿਸ ਦਾ ਰਿਕਾਰਡ ‘ਸੰਸਦ ਟੀ.ਵੀ.’ ‘ਤੇ ਵੀ ਉਪਲਬਧ ਹੈ।

 

ਪੰਜਾਬ ਦੇ ਇਨ੍ਹਾਂ ਅਹਿਮ ਮੁੱਦਿਆਂ ‘ਤੇ ਚੁੱਕੀ ਆਵਾਜ਼

ਚੱਢਾ ਨੇ ਉਨ੍ਹਾਂ ਮੁੱਦਿਆਂ ਦੀ ਸੂਚੀ ਸਾਂਝੀ ਕੀਤੀ ਜੋ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸੰਸਦ ਵਿਚ ਉਠਾਏ ਹਨ:

ਕਰਤਾਰਪੁਰ ਸਾਹਿਬ ਲਾਂਘੇ ਦਾ ਵਿਸਥਾਰ ਅਤੇ ਨਨਕਾਣਾ ਸਾਹਿਬ ਲਈ ਵੀਜ਼ਾ-ਮੁਕਤ ਯਾਤਰਾ ਦੀ ਵਕਾਲਤ।

ਕਿਸਾਨੀ ਮੁੱਦੇ: MSP ਦੀ ਗਰੰਟੀ, ਖੇਤੀ ਸੰਕਟ ਅਤੇ ਫਸਲੀ ਵਿਭਿੰਨਤਾ।

ਸਮਾਜਿਕ ਅਤੇ ਆਰਥਿਕ: ਪੰਜਾਬ ਵਿਚ ਨਸ਼ਿਆਂ ਦਾ ਕੋਹੜ, ਡਿੱਗਦਾ ਪਾਣੀ ਦਾ ਪੱਧਰ, ਸਰਹੱਦੀ ਸੁਰੱਖਿਆ, ਉਦਯੋਗਿਕ ਪੁਨਰ-ਸੁਰਜੀਤੀ ਅਤੇ ਰੁਜ਼ਗਾਰ ਦੇ ਮੌਕੇ।

ਬੁਨਿਆਦੀ ਢਾਂਚਾ: ਪੰਜਾਬ ਵਿਚ ਹਵਾਈ ਉਡਾਣਾਂ, ਸੜਕਾਂ ਅਤੇ ਲੌਜਿਸਟਿਕਸ ਵਿਚ ਸੁਧਾਰ।