Sunday, May 4, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking News1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਦਿੱਤਾ ਵੱਡਾ...

1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਹਨ। ਇਹ ਚੀਜ਼ਾਂ ਉਦੋਂ ਹੋਈਆਂ, ਜਦੋਂ ਮੈਂ ਉੱਥੇ ਨਹੀਂ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੋਂ ਪਹਿਲੇ ਜੋ ਕੁਝ ਵੀ ਗਲਤ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਲੈਣ ‘ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਦੱਸਣਯੋਗ ਹੈ ਕਿ 2 ਹਫ਼ਤੇ ਪਹਿਲਾਂ ਰਾਹੁਲ ਗਾਂਧੀ ਅਮਰੀਕਾ ‘ਚ ਬ੍ਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਗਏ ਹੋਏ ਸਨ

। ਯੂਨੀਵਰਸਿਟੀ ‘ਚ ਇਕ ਸਵਾਲ-ਜਵਾਬ ਦੇ ਸੈਸ਼ ਦੌਰਾਨ ਇਕ ਸਿੱਖ ਨੌਜਵਾਨ ਨੇ ਰਾਹੁਲ ਗਾਂਧੀ ਦੇ ਪਹਿਲੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਤੋਂ ਸਵਾਲ ਪੁੱਛੇ। ਉਸ ਨੌਜਵਾਨ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ‘ਚ ਲੜਾਈ ਇਸ ਗੱਲ ‘ਤੇ ਕਿ ਕੀ ਸਿੱਖ ਨੂੰ ਪੱਗੜੀ ਪਹਿਨਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਕੀ ਸਿੱਖ ਨੂੰ ਕੜਾ ਪਹਿਨਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਜਾਂ ਗੁਰਦੁਆਰੇ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਸ ਨੌਜਵਾਨ ਨੇ ਰਾਹੁਲ ਤੋਂ ਪੁੱਛਿਆ ਕਿ ਤੁਸੀਂ ਸਿੱਖਾਂ ‘ਚ ਇਹ ਡਰ ਪੈਦਾ ਕਰਦੇ ਹੋ ਕਿ ਭਾਜਵਾ ਕਿਵੇਂ ਦਿਖੇਗੀ, ਤੁਸੀਂ ਕਿਹਾ ਕਿ ਰਾਜਨੀਤੀ ‘ਚ ਨਿਡਰ ਹੋਣਾ ਚਾਹੀਦਾ। ਅਸੀਂ ਸਿਰਫ਼ ਕੜਾ ਪਹਿਨਣਾ ਨਹੀਂ ਚਾਹੁੰਦੇ, ਅਸੀਂ ਸਿਰਫ਼ ਪੱਗੜੀ ਬੰਨ੍ਹਣਾ ਨਹੀਂ ਚਾਹੁੰਦੇ ਅਸੀਂ ਬੋਲਣ ਦੀ ਆਜ਼ਾਦੀ ਚਾਹੁੰਦੇ ਹਾਂ, ਜੋ ਅਤੀਤ ‘ਚ ਕਾਂਗਰਸ ਪਾਰਟੀ ਦੇ ਸ਼ਾਸਨ ‘ਚ ਨਹੀਂ ਦਿੱਤੀ ਗਈ।