ਲੁਧਿਆਣਾ : ਲੁਧਿਆਣਾ ਦੇ ਮਸ਼ਹੂਰ ਹਸਪਤਾਲਾਂ ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਅੱਜ ਸਵੇਰੇ-ਸਵੇਰੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਦਿੱਲੀ ਤੋਂ ਲੁਧਿਆਣਾ ਪਹੁੰਚੀਆਂ ਅਤੇ ਇੱਤੇ 2 ਮਸ਼ਹੂਰ ਹਸਪਤਾਲਾਂ ਵਿਚ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਇਨ੍ਹਾਂ ਹਸਪਤਾਲਾਂ ਦੇ ਮਾਲਕਾਂ ਘਰ ਵੀ ਚੈਕਿੰਗ ਕੀਤੇ ਜਾਣ ਦੀ ਸੂਚਨਾ ਹੈ।
ਫ਼ਿਲਹਾਲ ਇਨਕਮ ਟੈਕਸ ਵਿਭਾਗ ਵੱਲੋਂ ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਗਈ ਕਿ ਇਹ ਰੇਡ ਕਿਸ ਮਾਮਲੇ ਵਿਚ ਹੋਈ ਤੇ ਕੀ ਕੁਝ ਬਰਾਮਦ ਹੋਇਆ ਹੈ, ਪਰ ਸੂਤਰਾਂ ਮੁਤਾਬਕ ਪ੍ਰਾਪਰਟੀ ਦਾ ਰਿਕਾਰਡ ਨਾ ਹੋਣ ਅਤੇ ਟੈਕਸ ਬਚਾਉਣ ਦੇ ਮਾਮਲਿਆਂ ਵਿਚ ਇਹ ਰੇਡ ਕੀਤੀ ਗਈ ਹੈ। ਸੂਤਰਾਂ ਮੁਤਾਬਕ ਘਰਾਂ ਵਿਚ ਛਾਪੇਮਾਰੀ ਦੌਰਾਨ ਕਾਫ਼ੀ ਨਕਦੀ ਵੀ ਬਰਾਮਦ ਹੋਈ ਹੈ।
ਜਾਣਕਾਰੀ ਮੁਤਾਬਕ ਅੱਜ ਸਵੇਰੇ-ਸਵੇਰੇ ਲੁਧਿਆਣਆ ਦੇ ਡਾ. ਰਮਾ ਸੋਫਤ ਹਸਪਤਾਲ ਤੇ ਸੁਮੀਤਾ ਸੋਫਤ ਹਸਪਤਾਲ ਵਿਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਕੀਤੀ ਗਈ। ਫ਼ਿਲਹਾਲ ਇਸ ਰੇਡ ਬਾਰੇ ਵਿਸਥਾਰਤ ਵੇਰਵਿਆਂ ਦੀ ਉਡੀਕ ਹੈ, ਪਰ ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰੇਡ ਦੌਰਾਨ ਵੱਡੀ ਗਿਣਤੀ ਵਿਚ ਨਕਦੀ ਬਰਾਮਦ ਕੀਤੀ ਗਈ ਹੈ।