ਫਿਰੋਜ਼ਪੁਰ/ਜ਼ੀਰਾ –ਆਗਾਮੀ ਤਿਉਹਾਰੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਰੇਲ ਵਿਭਾਗ ਅੰਮ੍ਰਿਤਸਰ ਤੋਂ ਛੱਪਰਾ ਅਤੇ ਗੋਰਖਪੁਰ ਲਈ ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ।
ਵਿਭਾਗ ਅਨੁਸਾਰ ਗੱਡੀ ਨੰਬਰ 05005 ਗੌਰਖਪੁਰ ਸਟੇਸ਼ਨ ਤੋਂ 18 ਸਤੰਬਰ ਤੋਂ 27 ਨਵੰਬਰ ਤੱਕ ਹਰ ਬੁੱਧਵਾਰ ਦੁਪਹਿਰ 2:40 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ। ਵਾਪਸੀ ਲਈ ਗੱਡੀ ਨੰਬਰ 05006 ਅੰਮ੍ਰਿਤਸਰ ਤੋਂ 19 ਸਤੰਬਰ ਤੋਂ 28 ਨਵੰਬਰ ਤੱਕ ਹਰ ਵੀਰਵਾਰ ਦੁਪਹਿਰ 12:45 ਵਜੇ ਚੱਲਦੇ ਹੋਏ ਅਗਲੇ ਦਿਨ 8:50 ਵਜੇ ਗੌਰਖਪੁਰ ਪਹੁੰਚਿਆ ਕਰੇਗੀ।
ਇਸੇ ਤਰ੍ਹਾਂ ਗੱਡੀ ਨੰਬਰ 05049 ਛੱਪਰਾ ਸਟੇਸ਼ਨ ਤੋਂ 20 ਸਤੰਬਰ ਤੋਂ 29 ਨਵੰਬਰ ਤੱਕ ਹਰ ਸ਼ੁੱਕਰਵਾਰ ਸਵੇਰੇ 9:55 ਵਜੇ ਚੱਲਦੇ ਹੋਏ ਅਗਲੇ ਦਿਨ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ। ਵਾਪਸੀ ਦੇ ਲਈ ਗੱਡੀ ਨੰਬਰ 05050 ਅੰਮ੍ਰਿਤਸਰ ਸਟੇਸ਼ਨ ਤੋਂ 21 ਸਤੰਬਰ ਤੋਂ 30 ਨਵੰਬਰ ਤੱਕ ਹਰ ਸ਼ਨੀਵਾਰ ਦੁਪਹਿਰ 12:45 ਵਜੇ ਚੱਲਦੇ ਹੋਏ ਅਗਲੇ ਦਿਨ ਦੁਪਹਿਰ 2 ਵਜੇ ਛੱਪਰਾ ਪਹੁੰਚਿਆ ਕਰੇਗੀ।