Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹੋਲੀ ਤੋਂ ਪਹਿਲਾਂ ਰੇਲਵੇ ਦਾ ਵੱਡਾ ਤੋਹਫ਼ਾ: ਇਨ੍ਹਾਂ ਦਿਨਾਂ ਨੂੰ ਚੱਲਣਗੀਆਂ ਸਪੈਸ਼ਲ...

ਹੋਲੀ ਤੋਂ ਪਹਿਲਾਂ ਰੇਲਵੇ ਦਾ ਵੱਡਾ ਤੋਹਫ਼ਾ: ਇਨ੍ਹਾਂ ਦਿਨਾਂ ਨੂੰ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਸਮਾਂ ਤੇ ਤਰੀਕ

 

ਅੰਮ੍ਰਿਤਸਰ -ਰੇਲਵੇ ਵੱਲੋਂ ਹੋਲੀ ਦੇ ਤਿਉਹਾਰ ਮੌਕੇ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਅੰਮ੍ਰਿਤਸਰ-ਬੜ੍ਹਨੀ-ਅੰਮ੍ਰਿਤਸਰ ਸਪੈਸ਼ਲ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਪੈਸ਼ਲ ਟ੍ਰੇਨ ਲਈ ਨੰਬਰ 05006 ਅਤੇ 05005 ਅਲਾਟ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਸਪੈਸ਼ਲ ਟ੍ਰੇਨ 05006 ਅੰਮ੍ਰਿਤਸਰ ਤੋਂ ਬੜ੍ਹਨੀ ਰੇਲਵੇ ਸਟੇਸ਼ਨ ਲਈ 5 ਮਾਰਚ 2026 ਤੋਂ 26 ਮਾਰਚ 2026 ਤੱਕ (ਕੁੱਲ 4 ਟ੍ਰਿਪ) ਹਰ ਵੀਰਵਾਰ ਨੂੰ ਚੱਲੇਗੀ।

ਇਹ ਟ੍ਰੇਨ ਅੰਮ੍ਰਿਤਸਰ ਤੋਂ ਦੁਪਹਿਰ 12:45 ਵਜੇ ਰਵਾਨਾ ਹੋ ਕੇ ਲਗਭਗ 19 ਘੰਟਿਆਂ ਬਾਅਦ ਸਵੇਰੇ 8:15 ਵਜੇ ਬੜ੍ਹਨੀ ਪਹੁੰਚੇਗੀ। ਇਸੇ ਤਰ੍ਹਾਂ ਸਪੈਸ਼ਲ ਟ੍ਰੇਨ 05005 ਬੜ੍ਹਨੀ ਤੋਂ ਅੰਮ੍ਰਿਤਸਰ ਲਈ 4 ਮਾਰਚ 2026 ਤੋਂ 25 ਮਾਰਚ 2026 ਤੱਕ (ਕੁੱਲ 4 ਟ੍ਰਿਪ) ਹਰ ਬੁੱਧਵਾਰ ਨੂੰ ਚੱਲੇਗੀ।

ਇਹ ਰੇਲ ਗੱਡੀ ਬੜ੍ਹਨੀ ਤੋਂ ਦੁਪਹਿਰ 3:10 ਵਜੇ ਰਵਾਨਾ ਹੋ ਕੇ ਲਗਭਗ 18 ਘੰਟਿਆਂ ਬਾਅਦ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚੇਗੀ। ਰੇਲਵੇ ਅਧਿਕਾਰੀਆਂ ਅਨੁਸਾਰ ਇਸ ਸਪੈਸ਼ਲ ਰੇਲਗੱਡੀ ਨੂੰ ਦੋਹਾਂ ਦਿਸ਼ਾਵਾਂ ਵਿੱਚ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਅੰਬਾਲਾ ਛਾਵਨੀ, ਯਮੁਨਾਨਗਰ-ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਬੁੜ੍ਹਵਲ, ਗੋਂਡਾ, ਬਲਰਾਮਪੁਰ ਅਤੇ ਤੁਲਸੀਪੁਰ ਸਟੇਸ਼ਨਾਂ ‘ਤੇ ਠਹਿਰਾਵ ਦਿੱਤਾ ਗਿਆ ਹੈ। ਰੇਲਵੇ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਯਾਤਰਾ ਤੋਂ ਪਹਿਲਾਂ ਟ੍ਰੇਨ ਦੇ ਸਮੇਂ ਅਤੇ ਹੋਰ ਵੇਰਵਿਆਂ ਦੀ ਪੁਸ਼ਟੀ ਕਰ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।