ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲੁਧਿਆਣਾ ਤੋਂ ਹਾਰਨ ਦੇ ਬਾਵਜੂਦ ਕਾਂਗਰਸ ਤੋਂ ਭਾਜਪਾ ਚ ਸ਼ਾਮਲ ਹੋਏ ਰਵਨੀਤ ਬਿੱਟੂ ਨੂੰ ਮੋਦੀ ਸਰਕਾਰ ਦੇ ਤੀਜੇ ਕਾਰਜਾਕਾਲ ਵਿੱਚ ਜਗ੍ਹਾਂ ਦਿੱਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿੱਟੂ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੂੰ ਵਧਾਈ ਦਿੰਦਾ ਹਾਂ, ਬਹੁਤ ਹੀ ਚੰਗੀ ਗੱਲ ਹੈ ਕਿ ਸਾਡੇ ਸਾਥੀ ਰਵਨੀਤ ਬਿੱਟੂ ਅੱਜ ਰਾਜ ਕੇਂਦਰੀ ਮੰਤਰੀ ਬਣ ਗਏ ਹਨ, ਸਾਡੇ ਮਿੱਤਰ ਅੱਗੇ ਵੱਧਣ, ਇਹੀ ਮੈਂ ਕਾਮਨਾ ਕਰਦਾ ਹਾਂ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਚੰਗੀ ਗੱਲ ਹੈ, ਹੁਣ ਪੰਜਾਬ ਲਈ ਕੰਮ ਹੋਣਗੇ। ਪੰਜਾਬ ਕਈ ਖੇਤਰਾਂ ਵਿੱਚ ਪਛੜਿਆ ਹੋਇਆ ਹੈ, ਚਾਹੇ ਉਦਯੋਗ ਹੋਵੇ ਜਾਂ ਕਾਨੂੰਨ ਵਿਵਸਥਾ। ਇਸ ਤੋਂ ਇਲਾਵਾ ਲੁਧਿਆਣਾ ਦੇ ਬਹੁਤ ਸਾਰੇ ਮੁੱਦੇ ਹਨ, ਉਮੀਦ ਹੈ ਕਿ ਬਿੱਟੂ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਯੋਗਦਾਨ ਪਾਉਣਗੇ।