ਜੈਪੁਰ – ਰਾਜਸਥਾਨ ਦੀ ਧੀ ਮਨਿਕਾ ਵਿਸ਼ਵਕਰਮਾ ਨੇ ‘ਮਿਸ ਯੂਨੀਵਰਸ ਇੰਡੀਆ 2025’ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹੁਣ ਉਹ 21 ਨਵੰਬਰ ਨੂੰ ਥਾਈਲੈਂਡ ਵਿੱਚ ਹੋਣ ਵਾਲੇ ਮਿਸ ਯੂਨੀਵਰਸ 2025 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਸੋਮਵਾਰ ਰਾਤ ਜੈਪੁਰ ਦੇ ਸਿਤਾਪੁਰਾ ਵਿੱਚ ਹੋਏ ਸ਼ਾਨਦਾਰ ਫਿਨਾਲੇ ਵਿੱਚ ਦੇਸ਼ ਭਰ ਤੋਂ ਆਈਆਂ 48 ਸੁੰਦਰੀਆਂ ਨੇ ਤਾਜ ਹਾਸਲ ਕਰਨ ਲਈ ਆਪਣਾ ਕਲਾਤਮਕ ਪ੍ਰਦਰਸ਼ਨ ਕੀਤਾ। ਰੌਸ਼ਨੀਆਂ, ਸੰਗੀਤ ਅਤੇ ਗਲੈਮਰ ਨਾਲ ਭਰਪੂਰ ਇਸ ਸਮਾਗਮ ਵਿੱਚ ਮਨਿਕਾ ਨੇ ਆਪਣੀ ਗ੍ਰੇਸ, ਕਾਨਫ਼ੀਡੈਂਸ ਅਤੇ ਐਲੀਗੈਂਸ ਨਾਲ ਸਭ ਨੂੰ ਪਿੱਛੇ ਛੱਡ ਦਿੱਤਾ। ਤਾਨਿਆ ਸ਼ਰਮਾ ਪਹਿਲੀ ਰਨਰ-ਅਪ ਰਹੀ।
ਫਾਈਨਲ ਨੂੰ ਮਿਸ ਯੂਨੀਵਰਸ ਇੰਡੀਆ ਦੇ ਮਾਲਕ ਨਿਖਿਲ ਆਨੰਦ, ਅਦਾਕਾਰਾ ਅਤੇ ਮਿਸ ਯੂਨੀਵਰਸ ਇੰਡੀਆ 2015 ਉਰਵਸ਼ੀ ਰੌਤੇਲਾ ਅਤੇ ਫਿਲਮ ਨਿਰਮਾਤਾ ਫਰਹਾਦ ਸਾਮਜੀ ਨੇ ਜੱਜ ਕੀਤਾ। ਆਨੰਦ ਨੇ ਕਿਹਾ ਕਿ ਜੈਪੁਰ ਨੂੰ ਵੇਨਿਊ ਚੁਣਨ ਦਾ ਮਕਸਦ ਸ਼ਹਿਰ ਦੀ ਰੰਗੀਨ ਕਲਾ ਅਤੇ ਸਭਿਆਚਾਰ ਨੂੰ ਦੁਨੀਆ ਸਾਹਮਣੇ ਰੱਖਣਾ ਸੀ।