ਮੋਹਾਲੀ : ਜਬਰ-ਜ਼ਿਨਾਹ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜ਼ੀਰਕਪੁਰ ਦੀ ਔਰਤ ਵਲੋਂ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ ਮਗਰੋਂ ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੱਸਣਯੋਗ ਹੈ ਕਿ ਜ਼ੀਰਕਪੁਰ ਦੀ ਔਰਤ ਵਲੋਂ ਸਾਲ 2018 ‘ਚ ਪਾਸਟਰ ਬਜਿੰਦਰ ਸਿੰਘ ‘ਤੇ ਜਬਰ-ਜ਼ਿਨਾਹ ਦੇ ਦੋਸ਼ ਲਾਏ ਗਏ ਸਨ। ਇਸ ਮਾਮਲੇ ‘ਚ ਪਾਸਟਰ ਦੀ ਗ੍ਰਿਫ਼ਤਾਰੀ ਪਹਿਲਾਂ ਹੀ ਹੋ ਚੁੱਕੀ ਸੀ। ਇਸ ਮਾਮਲੇ ‘ਚ ਪਿਛਲੇ ਦਿਨੀਂ ਪਾਸਟਰ ਬਜਿੰਦਰ ਸਿੰਘ ਅਦਾਲਤ ‘ਚ ਪੇਸ਼ ਹੋਇਆ ਸੀ।
ਉਸ ਦਿਨ ਪੇਸ਼ੀ ਤੋਂ ਬਾਅਦ ਅਦਾਲਤ ਨੇ ਫ਼ੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ ਅਤੇ 28 ਮਾਰਚ ਨੂੰ ਮਾਮਲੇ ‘ਚ ਮੁੜ ਸੁਣਵਾਈ ਹੋਈ ਅਤੇ ਪਾਸਟਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਹ ਵੀ ਦੱਸ ਦੇਈਏ ਕਿ ਜ਼ੀਰਕਪੁਰ ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਪਾਸਟਰ ਬਜਿੰਦਰ ਸਿੰਘ ਸਣੇ 7 ਲੋਕਾਂ ‘ਤੇ ਕੇਸ ਦਰਜ ਕੀਤਾ ਸੀ।