ਲੁਧਿਆਣਾ -ਸ਼ਹਿਰ ’ਚ ਨਾਬਾਲਗ ਮਾਸੀ ਦੇ ਮੁੰਡੇ ਵਲੋਂ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਉਸ ਨੇ ਨਾਬਾਲਗ ਭੈਣ ਨਾਲ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਨੂੰ ਥਾਣਾ ਜਮਾਲਪੁਰ ਪੁਲਸ ਨੇ ਕਾਬੂ ਕਰ ਲਿਆ ਹੈ।ਬੱਚੀ ਨੂੰ ਬੇਸੁੱਧ ਹਾਲਤ ’ਚ ਦੇਖਿਆ ਤਾਂ ਪਰਿਵਾਰ ਦੇ ਲੋਕ ਦੰਗ ਰਹਿ ਗਏ। ਬੱਚੀ ਦੇ ਕੱਪੜੇ ਲਿੱਬੜੇ ਹੋਏ ਸਨ। ਉਸ ਨੇ ਮਾਪਿਆਂ ਨੂੰ ਪੂਰੀ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਜਮਾਲਪੁਰ ਪੁਲਸ ਨੇ ਮੁਲਜ਼ਮ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਪੀੜਤ ਬੱਚੀ ਦੀ ਨਾਨੀ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਦੋਹਤੀ ਤੇ ਦੋਹਤਾ ਉਨ੍ਹਾਂ ਦੇ ਘਰ ਰਹਿੰਦੇ ਹਨ। ਦੋਹਤਾ ਉਸ ਨੂੰ ਘਰ ਦੀ ਉਪਰਲੀ ਮੰਜ਼ਿਲ ’ਤੇ ਬਣੇ ਕਮਰੇ ’ਚ ਲੈ ਗਿਆ। ਉਥੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਬੱਚੀ ਜਦੋਂ ਕਮਰੇ ’ਚੋਂ ਹੇਠਾਂ ਆਈ ਤਾਂ ਉਸ ਦੇ ਕੱਪੜੇ ਲਿੱਬੜੇ ਹੋਏ ਸਨ।ਗੁੰਮਸੁੰਮ ਹਾਲ ’ਚ ਬੱਚੀ ਨੇ ਦੱਸਿਆ ਕਿ ਮਾਸੀ ਦੇ ਮੁੰਡੇ ਨੇ ਜਬਰਨ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਉਹ ਭੱਜ ਗਿਆ। ਥਾਣਾ ਜਮਾਲਪੁਰ ਦੀ ਪੁਲਸ ਨੇ ਮੁਲਜ਼ਮ ਲੜਕੇ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।