ਲੁਧਿਆਣਾ- ਰਵਨੀਤ ਬਿੱਟੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰ ਸਰਕਾਰ ਵਿਚ ਮੰਤਰੀ ਬਣਾਉਣ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ ਹਾਲਾਂਕਿ ਉਹ ਚੋਣਾਂ ਹਾਰ ਗਏ ਸਨ। ਬਿੱਟੂ ਪੰਜਾਬ ਵਿਚ ਲੋਕ ਸਭਾ ਚੋਣ ਹਾਰਨ ਦੇ ਬਾਅਦ ਮੋਦੀ ਕੈਬਨਿਟ ਦਾ ਹਿੱਸਾ ਬਣਨ ਵਾਲੇ ਤੀਜੇ ਮੰਤਰੀ ਬਣੇ ਹਨ। ਇਨ੍ਹਾਂ ਵਿਚ ਸਭ ਤੋਂ ਪਹਿਲਾ ਨਾਂ ਅਰੁਣ ਜੇਤਲੀ ਦਾ ਹੈ, ਜੋ 2014 ਵਿਚ ਅੰਮ੍ਰਿਤਸਰ ਵਿਚ ਕੈਪਟਨ ਅਮਰਿਦਰ ਸਿੰਘ ਦੇ ਹੱਥੋਂ ਚੋਣ ਹਾਰ ਗਏ ਸੀ ਪਰ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ ਗਿਆ ਸੀ।ਇਸੇ ਤਰ੍ਹਾਂ ਦੂਜਾ ਨਾਂ ਮੰਤਰੀ ਵੀ 2019 ਵਿਚ ਅੰਮ੍ਰਿਤਸਰ ਤੋਂ ਚੋਣ ਲੜਨ ਵਾਲੇ ਹਰਦੀਪ ਸਿੰਘ ਪੁਰੀ ਦਾ ਆਉਂਦਾ ਹੈ, ਜਿਨ੍ਹਾਂ ਨੂੰ ਚੋਣ ਹਾਰਨ ਦੇ ਬਾਵਜੂਦ ਕੇਂਦਰ ਵਿਚ ਸ਼ਹਿਰੀ ਵਿਕਾਸ ਵਰਗੇ ਅਹਿਮ ਮੰਤਰਾਲੇ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਬਿੱਟੂ ਨੂੰ ਕੇਂਦਰ ਵਿਚ ਮੰਤਰੀ ਬਣਾਉਣ ਦੇ ਨਾਲ ਹੀ ਵੱਡਾ ਸਵਾਲ ਇਹ ਉੱਠਦਾ ਹੈ ਕਿ ਕਿਸ ਖੇਤਰ ਤੋਂ ਰਾਜਸਭਾ ਭੇਜਿਆ ਜਾਵੇਗਾ, ਕਿਉਂਕਿ ਬਿੱਟੂ ਇਸ ਵਾਰ ਲੋਕ ਸਭਾ ਚੋਣ ਹਾਰ ਗਏ ਹਨ ਤੇ ਕੇਂਦਰ ਵਿਚ ਮੰਤਰੀ ਬਣਨ ਲਈ 6 ਮਹੀਨਿਆਂ ਦੇ ਅੰਦਰ-ਅੰਦਰ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਬਣਨਾ ਜ਼ਰੂਰੀ ਹੈ। ਜਿਥੋਂ ਤੱਕ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦਾ ਸਵਾਲ ਹੈ, ਉਨਾਂ ਵਿਚੋਂ ਕਿਤੇ ਵੀ ਰਾਜ ਸਭਾ ਮੈਂਬਰ ਬਣਨ ਦੀ ਸੰਭਾਵਨਾ ਘੱਟ ਹੀ ਹੈ