ਨਵੀਂ ਦਿੱਲੀ, ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਸ਼ੀਰਵਾਦ ਮਾਈਕ੍ਰੋ ਫਾਈਨਾਂਸ ਲਿਮਟਿਡ ਅਤੇ ਡੀ. ਐੱਮ. ਆਈ. ਫਾਈਨਾਂਸ ਪ੍ਰਾਈਵੇਟ ਲਿਮਟਿਡ ’ਤੇ ਕਰਜ਼ਾ ਵੰਡ ਨੂੰ ਲੈ ਕੇ ਲਾਈ ਗਈ ਰੋਕ ਬੁੱਧਵਾਰ ਨੂੰ ਹਟਾ ਦਿੱਤੀ। ਆਰ. ਬੀ. ਆਈ. ਨੇ ਕਿਹਾ ਕਿ ਰੈਗੂਲੇਟਰੀ ਪਾਲਣਾ ਦੀ ਦਿਸ਼ਾ ’ਚ ਦੋਵਾਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਵੱਲੋਂ ਚੁੱਕੇ ਗਏ ਸੁਧਾਰਾਤਮਕ ਕਦਮਾਂ ਤੋਂ ਸੰਤੁਸ਼ਟ ਹੋਣ ਮਗਰੋਂ ਕਰਜ਼ਿਆਂ ਦੀ ਮਨਜ਼ੂਰੀ ਅਤੇ ਵੰਡ ’ਤੇ 21 ਅਕਤੂਬਰ, 2024 ਤੋਂ ਲਾਈ ਗਈ ਰੋਕ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।