Become a member

Get the best offers and updates relating to Liberty Case News.

― Advertisement ―

spot_img
spot_img
HomeBig Newsਧਮਾਕੇ ਦੇ ਕਈ ਘੰਟਿਆਂ ਮਗਰੋਂ ਵੀ ਫਰੀਦਾਬਾਦ 'ਚ ਖੜ੍ਹੀ ਹੈ ਲਾਲ ਕਾਰ...

ਧਮਾਕੇ ਦੇ ਕਈ ਘੰਟਿਆਂ ਮਗਰੋਂ ਵੀ ਫਰੀਦਾਬਾਦ ‘ਚ ਖੜ੍ਹੀ ਹੈ ਲਾਲ ਕਾਰ ! ਜਾਂਚ ‘ਚ ਜੁਟੀ NIA

 

ਨੈਸ਼ਨਲ ਡੈਸਕ : ਦਿੱਲੀ ਬਲਾਸਟ ਮਾਮਲੇ ਦੀ ਜਾਂਚ ਦੌਰਾਨ ਫਰੀਦਾਬਾਦ ਦੇ ਖੰਡਾਵਲੀ ਪਿੰਡ ਵਿੱਚੋਂ ਇੱਕ ਸ਼ੱਕੀ ਲਾਲ ਰੰਗ ਦੀ ਈਕੋ ਸਪੋਰਟਸ ਗੱਡੀ (ਨੰਬਰ DL10CK-0458) ਬਰਾਮਦ ਹੋਈ ਹੈ। ਬੁੱਧਵਾਰ ਦੇਰ ਸ਼ਾਮ ਇਸ ਗੱਡੀ ਨੂੰ ਸ਼ੱਕ ਦੇ ਆਧਾਰ ‘ਤੇ ਘੇਰਿਆ ਗਿਆ ਸੀ ਪਰ ਕਰੀਬ 15 ਘੰਟੇ ਬਾਅਦ ਵੀ ਇਹ ਗੱਡੀ ਉੱਥੇ ਹੀ ਖੜ੍ਹੀ ਹੈ।

ਮੌਕੇ ‘ਤੇ ਐਨ.ਆਈ.ਏ. (NIA), ਐਨ.ਐਸ.ਜੀ. (NSG) ਸਮੇਤ ਦਿੱਲੀ ਦੀਆਂ ਕੇਂਦਰੀ ਏਜੰਸੀਆਂ ਰਾਤ ਭਰ ਜਾਂਚ ਕਰਦੀਆਂ ਰਹੀਆਂ। ਪੁਲਸ ਨੂੰ ਸ਼ੱਕ ਹੈ ਕਿ ਇਸ ਗੱਡੀ ਵਿੱਚ ਵਿਸਫੋਟਕ ਹੋ ਸਕਦਾ ਹੈ, ਜਿਸ ਕਾਰਨ ਹਰਿਆਣਾ ਅਤੇ ਯੂਪੀ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਲਾਲ ਰੰਗ ਦੀ ਈਕੋ ਸਪੋਰਟਸ ਗੱਡੀ, ਦਿੱਲੀ ਧਮਾਕੇ ਵਿੱਚ ਮਾਰੇ ਗਏ ਮੁਲਜ਼ਮ ਡਾ. ਉਮਰ ਉਨ ਨਬੀ ਦੇ ਨਾਮ ‘ਤੇ ਰਜਿਸਟਰਡ ਹੈ। ਡਾਕਟਰ ਉਮਰ ਨਬੀ ਨੇ 10 ਨਵੰਬਰ ਦੀ ਸ਼ਾਮ ਨੂੰ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਆਪਣੀ ਆਈ-20 ਕਾਰ ਵਿੱਚ ਵਿਸਫੋਟਕ ਨਾਲ ਖੁਦ ਨੂੰ ਉਡਾ ਲਿਆ ਸੀ।

ਪਿੰਡ ਵਾਸੀਆਂ ਅਨੁਸਾਰ ਇਹ ਕਾਰ ਮੰਗਲਵਾਰ ਸ਼ਾਮ ਤੋਂ ਹੀ ਇੱਥੇ ਖੜ੍ਹੀ ਸੀ। ਇਸ ਸਬੰਧ ਵਿੱਚ ਪਿੰਡ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਫੋਰੈਂਸਿਕ ਟੀਮ ਨੇ ਵੀ ਬੁੱਧਵਾਰ ਦੇਰ ਰਾਤ ਖੰਡਾਵਲੀ ਪਿੰਡ ਵਿੱਚ ਜਾਂਚ ਕੀਤੀ.