ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਖਣੀ ਦਿੱਲੀ ਦੇ ਮਾਲਵੀਯ ਨਗਰ ‘ਚ ਗਲਤ ਰਵੱਈਏ ਦਾ ਸ਼ਿਕਾਰ ਪੀੜਤ ਕੁੜੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ। ਰੇਖਾ ਗੁਪਤਾ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ‘ਐਕਸ’ ‘ਤੇ ਸਾਂਝੀ ਕਰਦੇ ਹੋਏ ਕਿਹਾ,”ਅੱਜ ਮੈਂ ਪੂਰਬ-ਉੱਤਰ ਦੇ ਆਪਣੇ ਉਨ੍ਹਾਂ ਨੌਜਵਾਨ ਦੋਸਤਾਂ ਨੂੰ ਮਿਲੀ, ਜੋ ਦਿੱਲੀ ‘ਚ ਹਾਲ ਹੀ ‘ਚ ਹੋਈ ਦੁਖਦ ਘਟਨਾ ਤੋਂ ਪ੍ਰਭਾਵਿਤ ਹੋਈਆਂ ਹਨ। ਉਹ ਹਿੰਮਤ ਵਾਲੀਆਂ ਅਤੇ ਉਮੀਦਾਂ ਨਾਲ ਭਰੀਆਂ ਹੋਈਆਂ ਹਨ। ਮੈਂ ਉਨ੍ਹਾਂ ਨੂੰ ਇਸ ਕਠਿਨ ਸਮੇਂ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।”
ਉਨ੍ਹਾਂ ਕਿਹਾ,”ਮੈਂ ਸਾਫ਼ ਕਰਨਾ ਚਾਹੁੰਦੀ ਹਾਂ ਕਿ ਦਿੱਲੀ ਸਨਮਾਨ ਅਤੇ ਆਪਸੀ ਸਨਮਾਨ ਦਾ ਸ਼ਹਿਰ ਹੈ। ਇਸ ਘਟਨਾ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਦਿੱਲੀ ‘ਚ ਨਫ਼ਰਤ, ਭੇਦਭਾਵ, ਧਮਕੀ ਜਾਂ ਨਸਲਭੇਦ ਲਈ ਬਿਲਕੁੱਲ ਕੋਈ ਜਗ੍ਹ ਨਹੀਂ ਹੈ। ਅਜਿਹਾ ਰਵੱਈਆ ਮਨਜ਼ੂਰ ਨਹੀਂ ਹੈ ਅਤੇ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”

