ਨੈਸ਼ਨਲ ਡੈਸਕ- ਦੱਖਣ-ਪੱਛਮ ਮਾਨਸੂਨ ਨੇ ਇਸ ਹਫਤੇ ਮੁੜ ਰਫਤਾਰ ਫੜ ਲਈ ਹੈ ਅਤੇ ਆਪਣੇ ਆਮ ਸਮੇਂ ਤੋਂ ਕਾਫੀ ਪਹਿਲਾਂ 25 ਜੂਨ ਤੱਕ ਦਿੱਲੀ ਸਮੇਤ ਉੱਤਰ-ਪੱਛਮ ਭਾਰਤ ਦੇ ਵਧੇਰੇ ਹਿੱਸਿਆਂ ਵਿਚ ਇਸ ਦੇ ਪੁੱਜਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਇਹ ਜਾਣਕਾਰੀ ਦਿੱਤੀ।
ਮਾਨਸੂਨ 24 ਮਈ ਨੂੰ ਕੇਰਲ ਪੁੱਜਾ, ਜੋ 2009 ਤੋਂ ਬਾਅਦ ਇੰਨਾ ਪਹਿਲਾਂ ਪੁੱਜਾ ਹੈ। ਸਾਲ 2009 ਵਿਚ ਇਹ 23 ਮਈ ਨੂੰ ਕੇਰਲ ਪੁੱਜਾ ਸੀ। ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿਚ ਹੇਠਲੇ ਦਬਾਅ ਵਾਲੇ ਮਜ਼ਬੂਤ ਤੰਤਰ ਕਾਰਨ ਮਾਨਸੂਨ ਅਗਲੇ ਕੁਝ ਦਿਨਾਂ ਵਿਚ ਤੇਜ਼ੀ ਨਾਲ ਵਧਿਆ ਅਤੇ 29 ਮਈ ਤੱਕ ਮੁੰਬਈ ਸਮੇਤ ਮੱਧ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਅਤੇ ਪੂਰੇ ਪੂਰਬ ਉੱਤਰ ਤੱਕ ਪੁੱਜ ਗਿਆ। ਇਹ ਹਾਲਾਂਕਿ 28-29 ਮਈ ਤੋਂ 10-11 ਜੂਨ ਤੱਕ ਰੁਕਿਆ ਰਿਹਾ ਅਤੇ ਹੁਣ ਫਿਰ ਤੋਂ ਸਰਗਰਮ ਹੋਇਆ ਹੈ।