ਸਿੱਧੀ- ਬਰਾਤੀਆਂ ਨੂੰ ਲੈ ਕੇ ਵਾਪਸ ਆ ਰਿਹਾ ਇਕ ਪਿਕਅੱਪ ਵਾਹਨ ਸੋਮਵਾਰ ਦੇਰ ਰਾਤ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ 26 ਲੋਕ ਜ਼ਖ਼ਮੀ ਹੋ ਗਏ। ਹਾਦਸਾ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਆਦਿਵਾਸੀ ਬਹੁਲ ਕੁਸਮੀ ਅੰਚਲ ਦੇ ਉਮਰੀਆ ਪਿੰਡ ਨੇੜੇ ਹੋਇਆ। ਤੇਜ਼ ਰਫ਼ਤਾਰ ‘ਚ ਬਾਰਾਤੀਆਂ ਨੂੰ ਲੈ ਕੇ ਵਾਪਸ ਆ ਰਹੀ ਪਿਕਅੱਪ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ 7 ਬਾਰਾਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 26 ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕੋਲ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੋਂ ਗੰਭੀਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਬਹੇਰਾ ਡੋਲ ਵਾਸੀ ਪ੍ਰੇਮਲਾਲ ਬੈਗਾ ਦੀ ਬਰਾਤ ਐਤਵਾਰ ਨੂੰ ਸ਼ਹਿਡੋਲ ਦੇ ਦੇਵਲੋਂਦ ਸਥਿਤ ਗਾੜਾ ਨਕੁਨੀ ਗਈ ਸੀ। ਸੋਮਵਾਰ ਦੇਰ ਰਾਤ ਬਰਾਤ ਉੱਥੋਂ ਆਉਂਦੇ ਸਮੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੀ ਖ਼ਬਰ ਮਿਲਦੇ ਹੀ ਪ੍ਰਸ਼ਾਸਨ ਵਲੋਂ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ ਗਿਆ। ਹਾਦਸੇ ਦੇ 9 ਜ਼ਖ਼ਮੀਆਂ ਨੂੰ ਰੀਵਾ ਰੈਫਰ ਕੀਤਾ ਗਿਆ ਹੈ।