Tuesday, July 22, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig News'ਆਪ' ਪੰਜਾਬ ਯੂਥ ਵਿੰਗ ਦਾ ਕ੍ਰਾਂਤੀਕਾਰੀ ਕਦਮ: ਸੂਬੇ ਭਰ ਵਿੱਚ ਯੂਥ ਕਲੱਬਾਂ...

‘ਆਪ’ ਪੰਜਾਬ ਯੂਥ ਵਿੰਗ ਦਾ ਕ੍ਰਾਂਤੀਕਾਰੀ ਕਦਮ: ਸੂਬੇ ਭਰ ਵਿੱਚ ਯੂਥ ਕਲੱਬਾਂ ਦੀ ਸਥਾਪਨਾ ਨਾਲ ਨੌਜਵਾਨਾਂ ਨੂੰ ਮਿਲੇਗਾ ਨਵਾਂ ਮੰਚ ਅਤੇ ਦਿਸ਼ਾ – ਲਾਲਪੁਰਾ

ਚੰਡੀਗੜ੍ਹ, 23 ਅਪ੍ਰੈਲ 2025

ਪੰਜਾਬ ਦੇ ਨੌਜਵਾਨਾਂ ਵਿੱਚ ਨਵੀਂ ਊਰਜਾ ਅਤੇ ਉਮੀਦ ਦਾ ਸੰਚਾਰ ਕਰਦੇ ਹੋਏ, ਆਪ ਪੰਜਾਬ ਯੂਥ ਵਿੰਗ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਨੇ ਇੱਕ ਇਤਿਹਾਸਕ ਐਲਾਨ ਕੀਤਾ ਹੈ। ਉਹ ਜਲਦ ਹੀ ਪੰਜਾਬ ਭਰ ਵਿੱਚ ਯੂਥ ਕਲੱਬਾਂ ਦੀ ਸਥਾਪਨਾ ਕਰਨਗੇ, ਜੋ ਨੌਜਵਾਨਾਂ ਨੂੰ ਸਮਾਜ ਸੇਵਾ, ਮਜ਼ਬੂਤ ਲੀਡਰਸ਼ਿਪ ਅਤੇ ਇੱਕ ਸ਼ਕਤੀਸ਼ਾਲੀ ਰਾਸ਼ਟਰ ਦੇ ਨਿਰਮਾਣ ਵੱਲ ਪ੍ਰੇਰਿਤ ਕਰਨਗੇ।

ਇਹ ਯੂਥ ਕਲੱਬ ਨੌਜਵਾਨਾਂ ਨੂੰ ਇੱਕਜੁੱਟ ਕਰਨ ਅਤੇ ਉਹਨਾਂ ਦੀ ਅਥਾਹ ਸ਼ਕਤੀ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਲਈ ਇੱਕ ਮਜ਼ਬੂਤ ਪਲੇਟਫਾਰਮ ਸਾਬਿਤ ਹੋਣਗੇ। ਹਰ ਪਿੰਡ, ਸ਼ਹਿਰ ਅਤੇ ਵਾਰਡ ਵਿੱਚ ਸਥਾਪਿਤ ਹੋਣ ਵਾਲੇ ਇਹ ਕਲੱਬ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਪ੍ਰਦਾਨ ਕਰਨਗੇ।

ਯੂਥ ਕਲੱਬਾਂ ਦੇ ਮੁੱਖ ਉਦੇਸ਼:

ਨਸ਼ਾ ਮੁਕਤੀ ਅਭਿਆਨ: ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਕੇ ਇੱਕ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕਰਨਾ। ਇਸਦੇ ਲਈ ਰੈਲੀਆਂ, ਸੈਮੀਨਾਰ ਅਤੇ ਪ੍ਰੇਰਨਾਦਾਇਕ ਸਮਾਗਮ ਆਯੋਜਿਤ ਕੀਤੇ ਜਾਣਗੇ।

ਸਵੱਛਤਾ ਅਤੇ ਸਿਹਤ ਅਭਿਆਨ: ‘ਸਵੱਛ ਭਾਰਤ ਅਭਿਆਨ’ ਦੇ ਤਹਿਤ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮਾਂ ਚਲਾ ਕੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ।

ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ: ਨੌਜਵਾਨਾਂ ਨੂੰ ਖੇਡਾਂ ਅਤੇ ਆਪਣੀ ਅਮੀਰ ਸੱਭਿਆਚਾਰ ਨਾਲ ਜੋੜ ਕੇ ਉਹਨਾਂ ਵਿੱਚ ਸਕਾਰਾਤਮਕ ਸੋਚ ਅਤੇ ਭਾਈਚਾਰਕ ਸਾਂਝ ਨੂੰ ਵਧਾਉਣਾ।

ਹੁਨਰ ਵਿਕਾਸ ਅਤੇ ਰੁਜ਼ਗਾਰ ਮੁਖੀ ਤਿਆਰੀ: ਨੌਜਵਾਨਾਂ ਨੂੰ ਅੱਜ ਦੇ ਮੁਕਾਬਲੇ ਵਾਲੇ ਯੁੱਗ ਲਈ ਤਿਆਰ ਕਰਨ ਵਾਸਤੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ, ਸੈਮੀਨਾਰ ਅਤੇ ਕੋਚਿੰਗ ਕਲਾਸਾਂ ਦਾ ਆਯੋਜਨ ਕਰਨਾ।

ਮਹਿਲਾ ਯੂਥ ਕਲੱਬ: ਲੜਕੀਆਂ ਨੂੰ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਅਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ‘ਤੇ ਕੇਂਦਰਿਤ ਵਿਸ਼ੇਸ਼ ਯੋਜਨਾਵਾਂ ਚਲਾਉਣਾ।

ਇਸ ਮੌਕੇ ‘ਤੇ ਮਨਜਿੰਦਰ ਸਿੰਘ ਲਾਲਪੁਰਾ  ਨੇ ਕਿਹਾ, “ਨੌਜਵਾਨੀ ਦਾ ਜੋਸ਼ ਕਿਸੇ ਵੀ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਅਤੇ ਇਸਨੂੰ ਸਹੀ ਦਿਸ਼ਾ ਦੇ ਕੇ ਹੀ ਅਸੀਂ ਇੱਕ ਮਜ਼ਬੂਤ ਅਤੇ ਖੁਸ਼ਹਾਲ ਭਵਿੱਖ ਦੀ ਸਿਰਜਣਾ ਕਰ ਸਕਦੇ ਹਾਂ।” ਉਹਨਾਂ ਨੇ ਅੱਗੇ ਕਿਹਾ ਕਿ ਉਹ ਜਲਦ ਹੀ ਪੰਜਾਬ ਭਰ ਵਿੱਚ ਯੂਥ ਕਲੱਬਾਂ ਨੂੰ ਸਮਰਪਿਤ ਇੱਕ ਵਿਆਪਕ ਦੌਰਾ ਸ਼ੁਰੂ ਕਰਨਗੇ, ਜਿਸ ਦੌਰਾਨ ਉਹ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਯੂਥ ਕਲੱਬਾਂ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ। ਉਹਨਾ ਕਿਹਾ ਅਸੀਂ ਸਾਰੇ ਨੌਜਵਾਨ ਮਿਲ ਕੇ ਇਸ ਮਹਾਨ ਉਦੇਸ਼ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਨਵੀਂ ਦਿਸ਼ਾ ਦੇਈਏ!