ਘਨੌਰ : ਘਨੌਰ ਚ ਇੱਕ ਸੜਕ ਹਾਦਸਾ ਵਾਪਰਿਆ । ਇੱਥੇ ਤੇਜ ਰਫਤਾਰ ਗੱਡੀ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ । ਇਸ ਸਬੰਧੀ ਥਾਣਾ ਸ਼ੰਭੂ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੀਪਕ ਕੁਮਾਰ ਪੁੱਤਰ ਪ੍ਰਮੋਦ ਕੁਮਾਰ ਵਾਸੀ ਪਟੇਲ ਨਗਰ ਅੰਬਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨੀਂ ਰਿਸ਼ਤੇ ’ਚ ਮੇਰਾ ਸਾਲਾ ਸਰਵਨ ਕੁਮਾਰ ਪੁੱਤਰ ਰਾਧੇ ਸਿਆਮ ਵਾਸੀ ਪਿੰਡ ਆਂਤੀ ਕਾਦਰੀਗੰਜ (ਬਿਹਾਰ), ਜੋ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੱਸ ਅੱਡਾ ਬਾਸਮਾ ਕੋਲ ਖੜ੍ਹਾ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਲਾਪਰਵਾਹੀ ਨਾਲ ਲਿਆ ਕੇ ਸਰਵਨ ਕੁਮਾਰ ’ਚ ਮਾਰਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਉਕਤ ਗੱਡੀ ਡਰਾਈਵਰ ਜਸਵੰਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮੋਗਾ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।