ਤਰਨ ਤਾਰਨ ਥਾਣਾ ਸਦਰ ਤਰਨ ਤਾਰਨ ਦੀ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਦੌਰਾਨ ਮੁਲਜ਼ਮਾਂ ਪਾਸੋਂ ਇਕ ਪਿਸਤੌਲ ਬਰਾਮਦ ਕੀਤਾ ਹੈ ਜਿਸ ਉੱਪਰ ਮੇਡ ਇਨ ਇਟਲੀ ਲਿਖਿਆ ਹੋਇਆ ਹੈ। ਇਸ ਦੇ ਨਾਲ 4 ਜਿੰਦਾ ਰੋਂਦ, ਇੱਕ ਬਿਨਾਂ ਨੰਬਰੀ ਮੋਟਰਸਾਈਕਲ ਤੋਂ ਇਲਾਵਾ 6 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਸਵਿੰਦਰ ਸਿੰਘ ਸਿੰਦਬਾਦ ਵੱਲੋਂ ਕਾਰਵਾਈ ਕਰਦੇ ਹੋਏ ਲਵਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਵਾਸੀਆਨ ਪਿੰਡ ਵਲੀਪੁਰ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰਦੇ ਹੋਏ ਇਕ ਬਿਨਾਂ ਨੰਬਰੀ ਮੋਟਰਸਾਈਕਲ, ਇਕ ਸੋਨੇ ਦੀ ਟੁੱਟੀ ਹੋਈ ਚੇਨ, ਦੋ ਵਾਲੀਆਂ ਜਿਨ੍ਹਾਂ ਦਾ ਵਜ਼ਨ ਕੁੱਲ 6 ਗ੍ਰਾਮ ਹੈ ਤੋਂ ਇਲਾਵਾ ਇਕ ਪਿਸਤੌਲ ਜੇ ਸੁਪਰ ਮੇਡ ਇਨ ਇਟਲੀ ਲਿਖਿਆ ਹੋਇਆ ਸੀ ਦੇ ਨਾਲ ਮੈਗਜ਼ੀਨ ਸਮੇਤ 4 ਜਿੰਦਾ ਰੋਂਦ ਵੀ ਬਰਾਮਦ ਕੀਤੇ ਗਏ ਹਨ।
ਡੀ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਕ ਮੁਲਜ਼ਮ ਵੱਲੋਂ ਸਾਲ 2020 ਦੌਰਾਨ ਜ਼ਿਲ੍ਹੇ ਦੇ ਇਕ ਫਾਇਨੈਂਸਰ ਦੀ ਹੱਤਿਆ ਕਰਨ ਸਬੰਧੀ ਸੰਕੇਤ ਮਿਲਣ ਤੋਂ ਬਾਅਦ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।