ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ‘ਚ ਹੋਏ ਸੌਰਭ ਰਾਜਪੂਤ ਕਤਲਕਾਂਡ ਕੇਸ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਆਪਣੀ ਪਤੀ ਸੌਰਭ ਦੇ ਕਤਲ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਪਤਨੀ ਮੁਸਕਾਨ ਰਸਤੋਗੀ ਦੇ ਗਰਭਵਤੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦਰਮਿਆਨ ਸੌਰਭ ਦੇ ਭਰਾ ਬਬਲੂ ਰਾਜਪੂਤ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਜੇਕਰ ਬੱਚਾ ਸੌਰਭ ਦਾ ਹੈ ਤਾਂ ਉਹ ਉਸ ਨੂੰ ਗੋਦ ਲੈਣਗੇ ਅਤੇ ਉਸ ਦਾ ਪਾਲਣ-ਪੋਸ਼ਣ ਕਰਨਗੇ ਪਰ ਇਸ ਲਈ ਉਹ ਪਹਿਲਾਂ DNA ਟੈਸਟ ਕਰਾਉਣਾ ਚਾਹੁਣਗੇ।
ਇਸ ਮੌਕੇ ਮੁੱਖ ਮੈਡੀਕਲ ਅਧਿਕਾਰੀ ਡਾ. ਅਸ਼ੋਕ ਕਟਾਰੀਆ ਨੇ ਮੁਸਕਾਨ ਦੀ ਜਾਂਚ ਬਾਰੇ ਪੁਸ਼ਟੀ ਕਰਦਿਆਂ ਕਿਹਾ ਕਿ ਗਰਭਵਤੀ ਹੋਣ ਦੀ ਗੱਲ ਸਹੀ ਹੈ। ਉੱਥੇ ਹੀ ਸੌਰਭ ਦੇ ਭਰਾ ਨੇ ਸਪੱਸ਼ਟ ਕੀਤਾ ਕਿ ਜੇਕਰ DNA ਟੈਸਟ ਵਿਚ ਸਾਬਤ ਹੁੰਦਾ ਹੈ ਕਿ ਬੱਚਾ ਸੌਰਭ ਦਾ ਹੈ ਤਾਂ ਉਹ ਬੱਚੇ ਨੂੰ ਅਪਣਾ ਲੈਣਗੇ ਅਤੇ ਪੂਰੀ ਜ਼ਿੰਮੇਵਾਰੀ ਨਾਲ ਉਸ ਦਾ ਪਾਲਣ-ਪੋਸ਼ਣ ਕਰਨਗੇ। ਹਾਲਾਂਕਿ ਮੁਸਕਾਨ ਦੇ ਪਰਿਵਾਰ ਵਲੋਂ ਇਸ ਮਾਮਲੇ ਵਿਚ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਮੁਸਕਾਨ ਦਾ ਅਲਟਰਾਸਾਊਂਡ ਟੈਸਟ ਜਲਦੀ ਹੀ ਕੀਤਾ ਜਾਵੇਗਾ, ਤਾਂ ਕਿ ਉਸ ਦੀ ਗਰਭ ਅਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇ। ਸੀਨੀਅਰ ਜੇਲ੍ਹ ਸੁਪਰਡੈਂਟ ਡਾ. ਵੀਰੇਸ਼ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੋਈ ਅਧਿਕਾਰਤ ਪੁਸ਼ਟੀ ਅਜੇ ਤੱਕ ਨਹੀਂ ਦਿੱਤੀ ਗਈ ਹੈ ਪਰ ਅਲਟਰਾਸਾਊਂਡ ਰਿਪੋਰਟ ਮਗਰੋਂ ਹੀ ਆਖ਼ਰੀ ਜਾਣਕਾਰੀ ਦਿੱਤੀ ਜਾਵੇਗੀ। ਇਸ ਪੂਰੇ ਮਾਮਲੇ ਵਿਚ ਹੁਣ ਇਕ ਨਵੀਂ ਚੁਣੌਤੀ ਪੈਦਾ ਕਰ ਦਿੱਤੀ ਹੈ ਅਤੇ ਵੇਖਣਾ ਹੋਵੇਗਾ ਕਿ ਅੱਗੇ ਕਿਸ ਤਰ੍ਹਾਂ ਦਾ ਮੋੜ ਆਉਂਦਾ ਹੈ।