Monday, March 10, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig NewsSBI ਨੇ ਮਹਿਲਾ ਦਿਵਸ 'ਤੇ ਖੋਲ੍ਹਿਆ ਖ਼ਜ਼ਾਨਾ, ਹੁਣ ਬਿਨਾਂ ਗਰੰਟੀ ਦੇ ਇਨ੍ਹਾਂ...

SBI ਨੇ ਮਹਿਲਾ ਦਿਵਸ ‘ਤੇ ਖੋਲ੍ਹਿਆ ਖ਼ਜ਼ਾਨਾ, ਹੁਣ ਬਿਨਾਂ ਗਰੰਟੀ ਦੇ ਇਨ੍ਹਾਂ ਨੂੰ ਮਿਲੇਗਾ ਲੋਨ

ਬਿਜ਼ਨੈੱਸ ਡੈਸਕ : ਭਾਰਤੀ ਸਟੇਟ ਬੈਂਕ (SBI) ਨੇ ਸ਼ਨੀਵਾਰ ਨੂੰ ਮਹਿਲਾ ਉੱਦਮੀਆਂ ਲਈ ਘੱਟ ਵਿਆਜ ਦਰਾਂ ਦੇ ਨਾਲ ਅਸੁਰੱਖਿਅਤ ਕਰਜ਼ੇ ਦੀ ਪੇਸ਼ਕਸ਼ ਕੀਤੀ। SBI ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਪੂਰਵ ਸੰਧਿਆ ‘ਤੇ ‘ਅਸਮਿਤਾ’ ਨਾਂ ਦਾ ਇੱਕ ਉਤਪਾਦ ਲਾਂਚ ਕੀਤਾ ਹੈ। ਇਸਦਾ ਉਦੇਸ਼ ਔਰਤਾਂ ਨੂੰ ਘੱਟ ਵਿਆਜ ਦਰ ਦੇ ਵਿੱਤ ਬਦਲ ਪ੍ਰਦਾਨ ਕਰਨਾ ਹੈ।

ਐੱਸਬੀਆਈ ਦੇ ਚੇਅਰਮੈਨ ਸੀਐੱਸ ਸ਼ੈੱਟੀ ਨੇ ਕਿਹਾ ਕਿ ਨਵੀਂ ਪੇਸ਼ਕਸ਼ ਨਾਲ ਔਰਤਾਂ ਦੀ ਅਗਵਾਈ ਵਾਲੀਆਂ ਸੂਖਮ, ਛੋਟੀਆਂ ਅਤੇ ਮੱਧਮ ਇਕਾਈਆਂ ਨੂੰ ਜਲਦੀ ਅਤੇ ਆਸਾਨੀ ਨਾਲ ਕਰਜ਼ਾ ਮਿਲੇਗਾ। ਬੈਂਕ ਦੇ ਮੈਨੇਜਿੰਗ ਡਾਇਰੈਕਟਰ ਵਿਨੈ ਟੋਂਸੇ ਨੇ ਨਵੀਂ ਪੇਸ਼ਕਸ਼ ਨੂੰ ਤਕਨੀਕੀ ਨਵੀਨਤਾ ਅਤੇ ਸਮਾਜਿਕ ਸਮਾਨਤਾ ਦਾ ਪ੍ਰਤੀਕ ਦੱਸਿਆ।

ਔਰਤਾਂ ਲਈ ਸ਼ੁਰੂ ਹੋਈ ਇਹ ਸਕੀਮ
ਜਨਤਕ ਖੇਤਰ ਦੇ ਬੈਂਕ ਨੇ RuPay ਦੁਆਰਾ ਸੰਚਾਲਿਤ ‘ਨਾਰੀ ਸ਼ਕਤੀ’ ਪਲੈਟੀਨਮ ਡੈਬਿਟ ਕਾਰਡ ਵੀ ਪੇਸ਼ ਕੀਤਾ, ਜੋ ਵਿਸ਼ੇਸ਼ ਤੌਰ ‘ਤੇ ਔਰਤਾਂ ਲਈ ਤਿਆਰ ਕੀਤਾ ਗਿਆ ਹੈ। ਦੂਜੇ ਪਾਸੇ ਬੈਂਕ ਆਫ ਬੜੌਦਾ ਨੇ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੀਆਂ ਔਰਤਾਂ ਲਈ ‘BOB ਗਲੋਬਲ ਵੂਮੈਨ NRE ਅਤੇ NRO ਬੱਚਤ ਖਾਤਾ’ ਪੇਸ਼ ਕੀਤਾ। ਇਸ ‘ਚ ਗਾਹਕਾਂ ਨੂੰ ਘੱਟ ਪ੍ਰੋਸੈਸਿੰਗ ਫੀਸ ਦੇ ਨਾਲ ਜਮ੍ਹਾ ‘ਤੇ ਜ਼ਿਆਦਾ ਵਿਆਜ, ਹੋਮ ਲੋਨ ਅਤੇ ਵਾਹਨ ਲੋਨ ਅਤੇ ਲਾਕਰ ਕਿਰਾਏ ‘ਤੇ ਛੋਟ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ।

ਮੁਨਾਫ਼ੇ ਚ ਰਿਕਾਰਡ-ਤੋੜ ਵਾਧਾ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਦਾ ਚਾਲੂ ਵਿੱਤੀ ਸਾਲ 2024-25 ਦੀ ਤੀਜੀ ਤਿਮਾਹੀ ਵਿਚ ਸਿੰਗਲ ਆਧਾਰ ‘ਤੇ ਸ਼ੁੱਧ ਲਾਭ 84 ਫ਼ੀਸਦੀ ਵੱਧ ਕੇ 16,891 ਕਰੋੜ ਰੁਪਏ ਹੋ ਗਿਆ। ਪਿਛਲੇ ਵਿੱਤੀ ਸਾਲ 2023-24 ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਵਿੱਚ ਸਿੰਗਲ ਆਧਾਰ ‘ਤੇ ਭਾਰਤੀ ਸਟੇਟ ਬੈਂਕ (SBI) ਦਾ ਸ਼ੁੱਧ ਲਾਭ 9,164 ਕਰੋੜ ਰੁਪਏ ਸੀ। SBI ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ‘ਚ ਕਿਹਾ, ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ‘ਚ ਬੈਂਕ ਦੀ ਕੁੱਲ ਆਮਦਨ ਵਧ ਕੇ 1,28,467 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ 1,18,193 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ‘ਚ ਬੈਂਕ ਦੀ ਵਿਆਜ ਆਮਦਨ ਸਾਲਾਨਾ ਆਧਾਰ ‘ਤੇ 1,06,734 ਕਰੋੜ ਰੁਪਏ ਤੋਂ ਵਧ ਕੇ 1,17,427 ਕਰੋੜ ਰੁਪਏ ਹੋ ਗਈ।