ਜਲੰਧਰ : ਪੰਜਾਬ ਦੇ ਸਕੂਲ ਭਲਕੇ 8 ਜਨਵਰੀ ਨੂੰ ਖੁੱਲ੍ਹਣ ਜਾ ਰਹੇ ਹਨ, ਹਾਲਾਂਕਿ ਕਿਆਸ ਲਗਾਏ ਜਾ ਰਹੇ ਸਨ ਕਿ ਪੰਜਾਬ ਸਰਕਾਰ ਸਕੂਲਾਂ ਵਿਚ ਛੁੱਟੀਆਂ ਵਧਾ ਸਕਦੀ ਹੈ ਪਰ ਦੇਰ ਸ਼ਾਮ ਇਸ ਸੰਬੰਧੀ ਕੋਈ ਫ਼ੈਸਲਾ ਨਾ ਆਉਣ ਦੇ ਚੱਲਦੇ ਸੂਬੇ ਦੇ ਕਈ ਪ੍ਰਾਈਵੇਟ ਸਕੂਲਾਂ ਨੇ ਭਲਕੇ 8 ਜਨਵਰੀ ਨੂੰ ਸਕੂਲ ਆਮ ਵਾਂਗ ਖੋਲ੍ਹਣ ਦਾ ਮੈਸੇਜ ਗਰੁੱਪਾਂ ਵਿਚ ਪਾ ਦਿੱਤਾ ਹੈ। ਪ੍ਰਾਈਵੇਟ ਸਕੂਲਾਂ ਵਲੋਂ ਆਏ ਸੁਨੇਹੇ ਵਿਚ ਆਖਿਆ ਗਿਆ ਹੈ ਕਿ ਸਕੂਲ ਆਮ ਵਾਂਗ ਖੁੱਲ੍ਹਣਗੇ ਪਰ ਸਮਾਂ ਬਦਲਿਆ ਜਾਂਦਾ ਹੈ। ਬੱਚੇ ਸਵੇਰੇ 10 ਵਜੇ ਸਕੂਲ ਆਉਣਗੇ ਅਤੇ 3 ਵਜੇ ਛੁੱਟੀ ਹੋਵੇਗੀ ਜਦਕਿ ਛੋਟੇ ਬੱਚੇ ਵੀ 10 ਵਜੇ ਸਕੂਲ ਆਉਣਗੇ ਅਤੇ 1.30 ‘ਤੇ ਛੁੱਟੀ ਹੋਵੇਗੀ।
ਦੱਸਣਯੋਗ ਹੈ ਕਿ ਸੂਬੇ ਵਿਚ ਠੰਡ ਦਾ ਕਹਿਰ ਵੀ ਲਗਾਤਾਰ ਜਾਰੀ ਹੈ। ਇਸ ਨੂੰ ਧਿਆਨ ‘ਚ ਰੱਖਦਿਆਂ ਪਿਛਲੇ ਦਿਨੀਂ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਸਨ ਜਿਸ ਦੇ ਚੱਲਦੇ ਸਕੂਲੀ ਵਿਦਿਆਰਥੀਆਂ ਨੂੰ 31 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ। ਹੁਣ ਜਦੋਂ ਠੰਡ ਲਗਾਤਾਰ ਵੱਧ ਰਹੀ ਹੈ ਅਤੇ ਸਵੇਰ ਸਮੇਂ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਕਿਆਸ ਲਗਾਏ ਜਾ ਰਹੇ ਸਨ ਕਿ ਅੱਜ ਪੰਜਾਬ ਸਰਕਾਰ ਵਲੋਂ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ।