ਸ਼੍ਰੀਨਗਰ – ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ 2 ਸਰਗਰਮ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ‘ਐਕਸ’ ‘ਤੇ ਕਿਹਾ,”ਜੰਮੂ ਕਸ਼ਮੀਰ ਪੁਲਸ, 55 ਆਰਆਰ (ਰਾਸ਼ਟਰੀ ਰਾਈਫਲਜ਼) ਅਤੇ 182 ਬਟਾਲੀਅਨ (ਕੇਂਦਰੀ ਰਿਜ਼ਰਵ ਪੁਲਸ ਫ਼ੋਰਸ) ਨੇ ਸ਼ਨੀਵਾਰ ਨੂੰ ਡੇਂਜਰਪੋਰਾ ‘ਚ ਸੱਜਾਦ ਅਹਿਮਦ ਡਾਰ ਨੂੰ ਗ੍ਰਿਫ਼ਤਾਰ ਕੀਤਾ, ਜੋ ਹਿਜ਼ਬੁਲ ਮੁਜਾਹੀਦੀਨ ਦਾ ਸਰਗਰਮ ਮੈਂਬਰ ਹੈ।
ਉਸ ਦੇ ਖ਼ੁਲਾਸੇ ‘ਤੇ ਇਕ ਪਿਸਤੌਲ, 12 ਰਾਊਂਡ ਅਤੇ 2 ਹੱਥਗੋਲੇ ਬਰਾਮਦ ਕੀਤੇ ਗਏ। ਪੁਲਸ ਨੇ ਕਿਹਾ ਕਿ 29 ਅਕਤੂਬਰ ਨੂੰ ਦਾਨਿਸ਼ ਬਸ਼ੀਰ ਅਹੰਗਰ ਨਾਂ ਦੇ ਇਕ ਹੋਰ ਅੱਤਵਾਦੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਕੁਝ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ।