ਬਰੇਟਾ – ਪੰਜਾਬ ‘ਚ ਆਏ ਦਿਨ ਧੀਆਂ ਕੋਈ ਨਾ ਕੋਈ ਮਿਸਾਲ ਪੇਸ਼ ਕਰਦੀਆਂ ਰਹਿੰਦੀਆਂ ਹਨ। ਅਜਿਹੇ ‘ਚ ਬੁਢਲਾਡਾ ਦੀ ਨੇਹਾ ਬਜਾਜ ਤੋਂ ਬਾਅਦ ਹੁਣ ਬਰੇਟਾ ਦੀ ਧੀ ਸ਼ੈਫੀ ਸਿੰਗਲਾ ਜੋ ਪੰਜਾਬ ‘ਚ ਸਬ ਇੰਸਪੈਕਟਰ ਵਜੋਂ ਸੇਵਾ ਨਿਭਾ ਰਹੀ ਹੈ, ਨੇ ‘ਕੌਣ ਬਣੇਗਾ ਕਰੋੜਪਤੀ’ ਦੀ ਹਾਟਸੀਟ ਪਹੁੰਚ ਕੇ ਹਲਕੇ ਦਾ ਮਾਣ ਵਧਾਇਆ ਹੈ। ਇਹ ਸ਼ਬਦ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਵਧਾਈ ਦਿੰਦਿਆਂ ਕਹੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਦਿਆਰਥੀ ਪੂਰੇ ਭਾਰਤ ‘ਚ ਛਾਏ ਹੋਏ ਹਨ। ਬਰੇਟਾ ਭਾਵੇਂ ਪੱਛੜੇ ਜਾਣੇ ਜਾਂਦੇ ਮਾਨਸਾ ਜ਼ਿਲ੍ਹੇ ਦੀ ਇੱਕ ਛੋਟੀ ਜਿਹੀ ਮੰਡੀ ਹੈ, ਪਰ ਅਜਿਹਾ ਸ਼ਾਇਦ ਹੀ ਕੋਈ ਖੇਤਰ ਹੋਵੇ ਜਿਸ ਵਿੱਚ ਇੱਥੋਂ ਦੇ ਬੱਚਿਆਂ, ਨੌਜਵਾਨ ਨੇ ਆਪਣੀ ਪੈੜ ਨਾ ਧਰੀ ਹੋਵੇ। ਬਰੇਟਾ ਮੰਡੀ ਦੀ ਧੀ ਸ਼ੈਫੀ ਸਿੰਗਲਾ ਪੁੱਤਰੀ ਸੰਜੀਵ ਕੁਮਾਰ ਨੇ ਨਾਮਵਰ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ‘ਚ ਹਾਟ ਸੀਟ ‘ਤੇ ਪਹੁੰਚਣ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ।