ਅੱਖ ਲੜੀ ਬੱਦੋ ਬਦੀ,,,,,, ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖ਼ਾਨ ਨੂੰ ਝਟਕਾ, ਜਾਣੋ ਕੀ ਹੋਇਆ
ਅੱਖ ਲੜੀ ਬੱਦੋ ਬਦੀ, ਮੌਕਾ ਮਿਲੇ ਕਦੀ-ਕਦੀ, ਕੱਲ ਨਹੀਂ ਕਿਸੇ ਨੇ ਵੇਖੀ……. ਇਹ ਗੀਤ ਤਾਂ ਤੁਸੀ ਸੁਣਿਆਂ ਹੀ ਹੋਵੇਗਾ, ਸੁਣਿਆ ਵੀ ਕਿਉਂ ਨਾ ਹੋਵੇ, ਆਖਿਰ ਪਿਛਲੇ ਕਈ ਹਫ਼ਤਿਆਂ ਤੋਂ ਸੋਸ਼ਲ ਮੀਡੀਆ ’ਤੇ ਟ੍ਰੈਂਡ ਜੋ ਕਰ ਰਿਹਾ ਹੈ। ਯੂਟਿਊਬ ’ਤੇ ਇਸ ਗਾਣੇ ਨੂੰ 128 ਮਿਲੀਅਨ ਵਿਊਜ਼ ਮਿਲੇ ਹਨ। ਪਾਕਿਸਤਾਨੀ ਗਾਇਕ ਵੱਲੋ ਗਾਏ ਇਸ ਗਾਣੇ ਨੂੰ ਲੈ ਕੇ ਯੂਟਿਊਬ ਨੇ ਹੁਣ ਚਾਹਤ ਫਤਹਿ ਅਲੀ ਖ਼ਾਨ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਅਜੀਬ ਸੰਗੀਤ ਦੇ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
6 ਜੂਨ ਨੂੰ ਚਾਹਤ ਫਤਿਹ ਅਲੀ ਖਾਨ ਦਾ ਵਾਇਰਲ ਗੀਤ ‘ਬਦੋ ਬਦੀ’ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਰਿਪੋਰਟਾਂ ਮੁਤਾਬਕ ਪਿਛਲੇ ਮਹੀਨੇ ਉਨ੍ਹਾਂ ਦੇ ਅਧਿਕਾਰਤ ਚੈਨਲ ‘ਤੇ ਰਿਲੀਜ਼ ਹੋਏ ਇਸ ਮਸ਼ਹੂਰ ਗੀਤ ਨੂੰ ਪੂਰੇ ਦੱਖਣੀ ਏਸ਼ੀਆ ‘ਚ ਕਾਫੀ ਪ੍ਰਸਿੱਧੀ ਹਾਸਲ ਹੋਈ ਸੀ। ਇਸ ਗੀਤ ਨੂੰ ਕਾਪੀਰਾਈਟ ਦੀ ਉਲੰਘਣਾ ਕਾਰਨ ਹਟਾਇਆ ਗਿਆ ਹੈ। ਕਾਪੀਰਾਈਟ ’ਚ ਧੁੱਨ ਅਤੇ ਰਚਨਾ ਨਾਲ ਸੰਬੰਧਿਤ ਮੁੱਦਾ ਚੁੱਕਿਆ ਗਿਆ ਹੈ। ਜੋ ਕਥਿਤ ਤੌਰ ‘ਤੇ 1973 ਦੀ ਫਿਲਮ ਬਨਾਰਸੀ ਠੱਗ ਦੇ ਨੂਰਜਹਾਂ ਦੇ ਗੀਤ ‘ਬਦੋ ਬਦੀ’ ਨਾਲ ਮਿਲਦਾ ਜੁਲਦਾ ਹੈ।
ਤੁਹਾਨੂੰ ਦੱਸ ਦਈਏ ਕਿ ਸੰਗੀਤ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਚਾਹਤ ਫਤਿਹ ਅਲੀ ਖ਼ਾਨ ਇੱਕ ਕ੍ਰਿਕਟਰ ਸੀ। ਆਪਣੇ ਜਵਾਨੀ ਦੇ ਸਾਲਾਂ ਵਿੱਚ, ਉਹ ਕਾਸ਼ਿਫ਼ ਰਾਣਾ ਵਜੋਂ ਜਾਣੇ ਜਾਂਦੇ ਅਤੇ ਲਾਹੌਰ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਦੇ ਸਨ। ਬਿਹਤਰ ਮੌਕਿਆਂ ਲਈ ਯੂ.ਕੇ ਜਾਣ ਤੋਂ ਪਹਿਲਾਂ, ਚਾਹਤ ਨੇ 1983-84 ਵਿੱਚ ਕਾਇਦ-ਏ-ਆਜ਼ਮ ਟਰਾਫੀ ਵਿੱਚ ਹਿੱਸਾ ਲਿਆ। ਚਾਹਤ ਨੇ 12 ਸਾਲ ਕਲੱਬ ਕ੍ਰਿਕਟ ਖੇਡੀ।
ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਚਾਹਤ ਫਤਿਹ ਅਲੀ ਖਾਨ ਟੈਕਸੀ ਡਰਾਈਵਰ ਬਣ ਗਏ। 2020 ਵਿੱਚ, ਚਾਹਤ ਫਤਿਹ ਅਲੀ ਖਾਨ ਆਪਣੇ ਵਿਲੱਖਣ ਗੀਤਾਂ ਲਈ ਮਸ਼ਹੂਰ ਹੋਏ। ਹਾਲਾਂਕਿ, ਪਿਛਲੇ ਦੋ ਮਹੀਨਿਆਂ ਵਿੱਚ ਸੋਸ਼ਲ ਮੀਡੀਆ ‘ਤੇ ਚਾਹਤ ਦੀ ਪ੍ਰਸਿੱਧੀ ਸਿਖਰ ‘ਤੇ ਪਹੁੰਚ ਗਈ, ਜਿੱਥੇ ਅਜੀਬ ਗੀਤਾਂ ਨਾਲ ਹਜ਼ਾਰਾਂ ਵਾਇਰਲ ਰੀਲਾਂ ਅਤੇ ਮੀਮਜ਼ ਬਣਾਏ ਗਏ। ਉਸਦੀ ਨਵੀਂ ਪ੍ਰਸਿੱਧੀ ਤੋਂ ਬਾਅਦ ਉਸਨੂੰ ਪਾਕਿਸਤਾਨ ਵਿੱਚ ਕਈ ਇੰਟਰਵਿਊਆਂ ਅਤੇ ਪੋਡਕਾਸਟ ਕਰਨ ਲਈ ਸੱਦਾ ਦਿੱਤਾ ਗਿਆ।