ਵਿਦੇਸ਼ੀ ਧਰਤੀ ’ਤੇ ਪੰਜਾਬੀਆਂ ਨਾਲ ਅਣਹੋਣੀਆਂ ਵਾਪਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਅਮਰੀਕਾ ‘ਚ ਗੋਲੀਬਾਰੀ ਦੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੋਲੀਬਾਰੀ ਦਾ ਸ਼ਿਕਾਰ ਹੋਏ ਚਾਰ ਲੋਕਾਂ ਦੀ ਮੌਤ ਹੋ ਗਈ ਤੇ 9 ਲੋਕ ਜ਼ਖ਼ਮੀ ਹੋ ਗਏ। ਘਟਨਾ ਅਮਰੀਕਾ ਦੇ ਅਰਕਨਸਾਸ ਦੀ ਦੱਸੀ ਜਾ ਰਹੀ ਹੈ। ਜਿੱਥੇ ਮ੍ਰਿਤਕਾਂ ’ਚ ਆਂਧਰਾ ਪ੍ਰਦੇਸ਼ ਦਾ ਇੱਕ ਵਿਅਕਤੀ ਵੀ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਗੋਪੀ ਕ੍ਰਿਸ਼ਨ ਅਰਕਨਸਾਸ ਦੇ ਇੱਕ ਛੋਟੇ ਜਿਹੇ ਕਸਬੇ ਫੋਰਡੀਸ ਵਿੱਚ ਮੈਡ ਬੁਚਰ ਗਰੌਸਰੀ ਸਟੋਰ ਵਿੱਚ ਕੰਮ ਕਰਦਾ ਸੀ, ਜਿੱਥੇ ਦੋ ਦਿਨ ਪਹਿਲਾਂ ਹੋਈ ਗੋਲੀਬਾਰੀ ਨੇ ਉਸ ਦੀ ਜਾਨ ਲੈ ਲਈ। ਜ਼ਿਕਰਯੋਗ ਹੈ ਕਿ ਦਾਸਰੀ ਗੋਪੀ ਕ੍ਰਿਸ਼ਨ ਬਪਤਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜੋ ਕਿ 8 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ।
ਸੀਸੀਟੀਵੀ ਫੁਟੇਜ ਮੁਤਾਬਕ ਅਣਪਛਾਤੇ ਹਮਲਾਵਰਾਂ ਨੂੰ ਕਰਿਆਨਾ ਸਟੋਰ ‘ਚ ਦਾਖਲ ਹੁੰਦੇ ਹੋਏ ਅਤੇ ਕਾਊਂਟਰ ‘ਤੇ ਮੌਜੂਦ ਵਿਅਕਤੀ ‘ਤੇ ਗੋਲੀਆਂ ਚਲਾਉਂਦੇ ਹੋਏ ਦੇਖਿਆ ਗਿਆ। ਗੋਲੀਬਾਰੀ ਦੌਰਾਨ ਬੰਦੂਕਧਾਰੀ ਨੇ ਕਾਊਂਟਰ ‘ਤੇ ਛਾਲ ਮਾਰੀ, ਸ਼ੈਲਫ ਤੋਂ ਕੁਝ ਚੁੱਕਿਆ ਅਤੇ ਭੱਜ ਗਿਆ। ਇਸ ਦੌਰਾਨ ਗੋਪੀਕ੍ਰਿਸ਼ਨ ਬਿਲਿੰਗ ਕਾਊਂਟਰ ‘ਤੇ ਮੌਜੂਦ ਸੀ ਜੋ ਕਿ ਗੋਲੀ ਲੱਗਣ ਤੋਂ ਬਾਅਦ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ।
ਫਿਲਹਾਲ ਗੋਪੀਕ੍ਰਿਸ਼ਨ ਦੀ ਮੌਤ ਦੀ ਖ਼ਬਰ ਉਸਦੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ। ਬਾਪਾਤਲਾ ਜ਼ਿਲੇ ਦੇ ਕਰਲਾਪਾਲੇਮ ਮੰਡਲ ਦੇ ਯਾਜਲੀ ‘ਚ ਉਸ ਦੇ ਪਰਿਵਾਰ ਨੂੰ ਇਹ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ। ਗੋਪੀਕ੍ਰਿਸ਼ਨ ਆਪਣੇ ਪਿੱਛੇ ਪਤਨੀ ਅਤੇ ਇੱਕ ਪੁੱਤਰ ਛੱਡ ਗਿਆ ਹੈ।