Monday, July 21, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਸਿਰਸਾ ਸਾਨੂੰ ਉਪਦੇਸ਼ ਦੇਣਾ ਬੰਦ ਕਰੇ- ਅਕਾਲੀ ਸਰਕਾਰ ਦੌਰਾਨ ਸੁਖਬੀਰ ਬਾਦਲ ਦੇ...

ਸਿਰਸਾ ਸਾਨੂੰ ਉਪਦੇਸ਼ ਦੇਣਾ ਬੰਦ ਕਰੇ- ਅਕਾਲੀ ਸਰਕਾਰ ਦੌਰਾਨ ਸੁਖਬੀਰ ਬਾਦਲ ਦੇ ਓਐਸਡੀ ਰਹਿੰਦਿਆਂ ਉਨ੍ਹਾਂ ਨੇ ਵੀ ਪੰਜਾਬ ਨੂੰ ਲੁੱਟਿਆ ਅਤੇ ਬਰਬਾਦ ਕੀਤਾ- ਕੰਗ

 

ਲੁਧਿਆਣਾ 7 ਜੂਨ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬੁੱਧਵਾਰ ਨੂੰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬ ਸਰਕਾਰ ਵਿਰੁੱਧ ਲਗਾਏ ਗਏ ਬੇਬੁਨਿਆਦ ਦੋਸ਼ਾਂ ਦਾ ਸਖ਼ਤ ਜਵਾਬ ਦਿੱਤਾ। ‘ਆਪ’ ਆਗੂਆਂ ਮਲਵਿੰਦਰ ਕੰਗ ਅਤੇ ਨੀਲ ਗਰਗ ਨੇ ਸਿਰਸਾ ਦੇ ਸ਼ੱਕੀ ਅਤੀਤ ਅਤੇ ਭਾਜਪਾ ਸ਼ਾਸਨ ਅਧੀਨ ਦਿੱਲੀ ਵਿੱਚ ਤੇਜ਼ੀ ਨਾਲ ਵਿਗੜ ਰਹੇ ਸ਼ਾਸਨ ਨੂੰ ਉਜਾਗਰ ਕੀਤਾ ਅਤੇ ਸਿਰਸਾ ਨੂੰ ਪੰਜਾਬੀਆਂ ਨੂੰ ਉਪਦੇਸ਼ ਨਾ ਦੇਣ ਦੀ ਸਲਾਹ ਦਿੱਤੀ।

ਮਲਵਿੰਦਰ ਕੰਗ ਨੇ ਪੰਜਾਬ ਵਿੱਚ ਦਹਾਕੇ ਲੰਬੇ ਅਕਾਲੀ-ਭਾਜਪਾ ਸ਼ਾਸਨ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਵਜੋਂ ਸਿਰਸਾ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ “ਹਰ ਕੋਈ ਜਾਣਦਾ ਹੈ ਕਿ ਉਹ ਦੌਰ ਜਿਸ ਵਿੱਚ ਸਿਰਫ਼ ਭ੍ਰਿਸ਼ਟਾਚਾਰ, ਨਸ਼ਿਆਂ ਦਾ ਕਹਿਰ ਅਤੇ ਸ਼ਾਸਨ ਦਾ ਪੂਰੀ ਤਰ੍ਹਾਂ ਢਹਿ-ਢੇਰੀ ਹੋਇਆ। ਸਿਰਸਾ  ਉਸੇ ਘਟੀਆ ਸਿਸਟਮ ਦਾ ਹਿੱਸਾ ਸਨ। ਉਨ੍ਹਾਂ ਲਗਭਗ 1 ਕਰੋੜ ਦੇ ਗੁਰਦੁਆਰਾ ਫੰਡਾਂ ਦੀ ਕਥਿਤ ਦੁਰਵਰਤੋਂ ਨੂੰ ਵੀ ਉਜਾਗਰ ਕੀਤਾ, ਜਿਸ ਕਾਰਨ 2021 ਵਿੱਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੁਆਰਾ ਉਨ੍ਹਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਕੰਗ ਨੇ  ਕਿਹਾ, “ਜਦੋਂ ਪੁਲਿਸ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸਿਰਸਾ ਆਪਣੇ ਆਪ ਨੂੰ ਬਚਾਉਣ ਲਈ ਭਾਜਪਾ ਵਿੱਚ ਸ਼ਾਮਲ ਹੋ ਗਏ।”

ਨੀਲ ਗਰਗ ਨੇ ਦਿੱਲੀ ਵਿੱਚ ਕੈਬਨਿਟ ਮੰਤਰੀ ਵਜੋਂ ਮਨਜਿੰਦਰ ਸਿੰਘ ਸਿਰਸਾ ਦੀ ਭੂਮਿਕਾ ਦੀ ਆਲੋਚਨਾ ਕੀਤੀ, ਅਤੇ ਕੁਝ ਹੀ ਮਹੀਨਿਆਂ ਵਿੱਚ ਭਾਜਪਾ ਸਰਕਾਰ ਦੀਆਂ ਸਪੱਸ਼ਟ ਅਸਫਲਤਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਟੈਂਕਰ ਮਾਫ਼ੀਆ ਦੇ ਦੋਬਾਰਾ ਉੱਭਰਨ ਕਾਰਨ ਪੈਦਾ ਹੋਏ ਗੰਭੀਰ ਪਾਣੀ ਦੇ ਸੰਕਟ, ਰੋਜ਼ਾਨਾ ਬਿਜਲੀ ਕੱਟਾਂ ਵੱਲ ਇਸ਼ਾਰਾ ਕੀਤਾ ਜੋ ਉਨ੍ਹਾਂ ਦਿਨਾਂ ਦੀ ਯਾਦ ਦਿਵਾਉਂਦੇ ਹਨ ਜਦੋਂ ਇਨਵਰਟਰ ਲਾਜ਼ਮੀ ਸਨ, ਅਤੇ ਪ੍ਰਾਈਵੇਟ ਸਕੂਲਾਂ ਦੀਆਂ ਵਧਦੀਆਂ ਫ਼ੀਸਾਂ ਜੋ ਮਾਪਿਆਂ ਲਈ ਅਸਹਿ ਬੋਝ ਬਣ ਗਈਆਂ ਹਨ। ਗਰਗ ਨੇ ਸਟਾਫ਼ ਦੀ ਘਾਟ ਕਾਰਨ ਮੁਹੱਲਾ ਕਲੀਨਿਕਾਂ ਦੇ ਬੰਦ ਹੋਣ, ਔਰਤਾਂ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੇ ਬੱਸ ਮਾਰਸ਼ਲਾਂ ਨੂੰ ਹਟਾਉਣ ਅਤੇ ਪੈਨਸ਼ਨਾਂ ਵਿੱਚ ਦੇਰੀ ਨਾਲ ਵਿਧਵਾਵਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਜੋਖ਼ਮ ਵਿੱਚ ਪਾਉਣ ਦੇ ਮਾਮਲਿਆਂ ਨੂੰ ਵੀ ਉਜਾਗਰ ਕੀਤਾ। ਗਰਗ ਨੇ ਕਿਹਾ, “ਇਹ ਅਸਫਲਤਾਵਾਂ ਭਾਜਪਾ ਦੀ ਸ਼ਾਸਨ ਕਰਨ ਅਤੇ ‘ਆਪ’ ਦੁਆਰਾ ਲੋਕਾਂ ਦੀ ਸੇਵਾ ਲਈ ਸਖ਼ਤ ਮਿਹਨਤ ਨਾਲ ਬਣਾਏ ਗਏ ਸਿਸਟਮ ਨੂੰ ਖਤਮ ਕਰਨ ਵਿੱਚ ਅਸਮਰੱਥਾ ਨੂੰ ਦਰਸਾਉਂਦੀਆਂ ਹਨ।”

ਗਰਗ ਨੇ ਕਿਹਾ, “ਭਾਜਪਾ ਨੇ ਦਿੱਲੀ ਵਿੱਚ ‘ਆਪ’ ਵੱਲੋਂ ਬਣਾਈ ਗਈ ਹਰ ਚੀਜ਼ ਨੂੰ ਤਬਾਹ ਕਰ ਦਿੱਤਾ ਹੈ। ਦਿੱਲੀ ਦੇ ਲੋਕ ਪਹਿਲਾਂ ਹੀ ਆਪਣੇ ਫ਼ੈਸਲੇ ‘ਤੇ ਪਛਤਾ ਰਹੇ ਹਨ ਅਤੇ ਖੁੱਲ੍ਹ ਕੇ ਕਹਿ ਰਹੇ ਹਨ, ‘ਅਸੀਂ ਗ਼ਲਤੀ ਕੀਤੀ, ਅਸੀਂ ‘ਆਪ’ ਨੂੰ ਵਾਪਸ ਚਾਹੁੰਦੇ ਹਾਂ।'”

‘ਆਪ’ ਆਗੂਆਂ ਨੇ ਸਿਰਸਾ ਨੂੰ ਪੰਜਾਬ ਵਿੱਚ ‘ਆਪ’ ਸਰਕਾਰ ਦੀ ਆਲੋਚਨਾ ਕਰਨ ਅਤੇ ਆਪਣੇ ਹੀ ਮਾੜੇ ਕੰਮਾਂ ਅਤੇ ਭਾਜਪਾ ਦੀਆਂ ਅਸਫਲਤਾਵਾਂ ਤੋਂ ਅੱਖਾਂ ਮੀਚ ਕੇ ਬੈਠਣ ਦੇ ਪਖੰਡ ਦੀ ਯਾਦ ਦਿਵਾਈ। ਗਰਗ ਨੇ ਸਿਰਸਾ ਦੇ ਪੰਜਾਬ ਨਾਲ ਸਬੰਧਾਂ ‘ਤੇ ਵੀ ਸਵਾਲ ਉਠਾਏ ਅਤੇ ਉਨ੍ਹਾਂ ਨੂੰ ਹਰਿਆਣਾ ਦਾ ਇੱਕ ਮੌਕਾਪ੍ਰਸਤ ਦੱਸਿਆ ਜੋ ਪੰਜਾਬ ਦੀ ਰਾਜਨੀਤੀ ਵਿੱਚ ਦਖ਼ਲਅੰਦਾਜ਼ੀ ਕਰ ਰਿਹਾ ਸੀ। ਗਰਗ ਨੇ ਕਿਹਾ, “ਜਦੋਂ ਸਿਰਸਾ ਸੁਖਬੀਰ ਬਾਦਲ ਦੇ ਓਐਸਡੀ ਸਨ, ਤਾਂ ਉਨ੍ਹਾਂ ਨੇ ਪੰਜਾਬ ਦੇ ਸਰੋਤਾਂ ਅਤੇ ਤਨਖ਼ਾਹ ਦਾ ਆਨੰਦ ਲੀਤਾ। ਹੁਣ ਉਹ ਉਸੇ ਸੂਬੇ ਵੱਲ ਉਂਗਲਾਂ ਉਠਾ ਰਹੇ ਹਨ ਜਿਸ ਦਾ ਉਨ੍ਹਾਂ ਨੇ ਸ਼ੋਸ਼ਣ ਕੀਤਾ।”

‘ਆਪ’ ਆਗੂਆਂ ਨੇ ਸੂਬੇ ਨੂੰ ਬਦਲਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਗਰਗ ਨੇ ਕਿਹਾ, “ਸਿਰਸਾ ਅਤੇ ਭਾਜਪਾ ਦੇ ਉਲਟ, ਅਸੀਂ ਬਦਲਾਅ ਲਿਆਉਣ ਲਈ ਅਣਥੱਕ ਮਿਹਨਤ ਕੀਤੀ ਹੈ – ਸਕੂਲਾਂ ਨੂੰ ਬਦਲਿਆ ਹੈ, ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਦਿੱਤੀਆਂ ਹਨ, ਰਿਸ਼ਵਤ ਜਾਂ ਸਿਫ਼ਾਰਸ਼ ਤੋਂ ਬਿਨਾਂ ਨੌਕਰੀਆਂ ਦਿੱਤੀਆਂ ਹਨ, ਅਤੇ ਡਰੱਗ ਮਾਫ਼ੀਆ ਵਿਰੁੱਧ ਸਖ਼ਤ ਸਟੈਂਡ ਲਿਆ ਹੈ।” ਉਨ੍ਹਾਂ ਨੇ ਹਰਿਆਣਾ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਲਈ ‘ਆਪ’ ਦੀ ਲੜਾਈ ਨੂੰ ਵੀ ਉਜਾਗਰ ਕੀਤਾ।

ਗਰਗ ਨੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਗਾਏ ਗਏ ਬੇਬੁਨਿਆਦ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਬਚਾਅ ਕੀਤਾ। ਗਰਗ ਨੇ  ਕਿਹਾ ਕਿ ਇਹ ਨੀਤੀ ਕਿਸਾਨਾਂ ਲਈ ਇੱਕ ਗੇਮ-ਚੇਂਜਰ ਹੈ, ਜੋ ਉਨ੍ਹਾਂ ਦੀ ਸਹਿਮਤੀ ਨੂੰ ਯਕੀਨੀ ਬਣਾਉਂਦੀ ਹੈ ਅਤੇ ਭਵਿੱਖ ਦੇ ਮੁਨਾਫ਼ੇ ਵਿੱਚ ਹਿੱਸੇਦਾਰੀ ਦੇ ਨਾਲ-ਨਾਲ ਉਚਿੱਤ ਮੁਆਵਜ਼ਾ ਵੀ ਦਿੰਦੀ ਹੈ। ਪਿਛਲਿਆਂ ਸਰਕਾਰਾਂ ਦੇ ਉਲਟ ਜਿੱਥੇ ਭੂ-ਮਾਫ਼ੀਆ ਅਤੇ ਬਿਲਡਰ ਸਸਤੇ ਭਾਅ ‘ਤੇ ਜ਼ਮੀਨ ਖਰੀਦ ਕੇ ਅਤੇ ਇਸ ਨੂੰ ਬਹੁਤ ਜ਼ਿਆਦਾ ਕੀਮਤਾਂ ‘ਤੇ ਵੇਚ ਕੇ ਕਿਸਾਨਾਂ ਦਾ ਸ਼ੋਸ਼ਣ ਕਰਦੇ ਸਨ, ‘ਆਪ’ ਸਰਕਾਰ ਦੀ ਨੀਤੀ ਕਿਸਾਨਾਂ ਦੇ ਅਧਿਕਾਰਾਂ ਅਤੇ ਹਿੱਤਾਂ ਨੂੰ ਤਰਜੀਹ ਦਿੰਦੀ ਹੈ। ਗਰਗ ਨੇ ਉਜਾਗਰ ਕੀਤਾ ਕਿ ਇਸ ਨੀਤੀ ਨੂੰ ਵਿਆਪਕ ਪ੍ਰਸ਼ੰਸਾ ਮਿਲ ਰਹੀ ਹੈ ਕਿਉਂਕਿ ਇਹ ਕਿਸਾਨਾਂ ਨੂੰ ਸਸ਼ਕਤ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਤੋਂ ਲਾਭ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ।

ਗਰਗ ਨੇ ਕਿਹਾ “ਮਨਜਿੰਦਰ ਸਿਰਸਾ ਅਕਾਲੀ-ਭਾਜਪਾ ਸ਼ਾਸਨ ਦੌਰਾਨ ਪੰਜਾਬ ਦੇ ਅਤੀਤ ਅਤੇ ਭਾਜਪਾ ਸ਼ਾਸਨ ਅਧੀਨ ਦਿੱਲੀ ਦੇ ਵਰਤਮਾਨ ਵਿੱਚ ਵਾਪਰੀਆਂ ਸਾਰੀਆਂ ਗ਼ਲਤੀਆਂ ਦਾ ਰੂਪ ਹਨ। ਉਨ੍ਹਾਂ ਨੂੰ ਲੁਧਿਆਣਾ ਵਿੱਚ ਰੌਲਾ ਪਾਉਣ ਤੋਂ ਪਹਿਲਾਂ ਪੰਜਾਬ ਦੀਆਂ ਨਸ਼ਿਆਂ ਅਤੇ ਗੈਂਗਸਟਰਵਾਦ ਦੀਆਂ ਸਮੱਸਿਆਵਾਂ ਅਤੇ ਦਿੱਲੀ ਵਿੱਚ ਭਾਜਪਾ ਦੀਆਂ ਅਸਫਲਤਾਵਾਂ ਵਿੱਚ ਆਪਣੀ ਭੂਮਿਕਾ ਦਾ ਜਵਾਬ ਦੇਣਾ ਚਾਹੀਦਾ ਹੈ।”