Friday, July 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeUncategorizedਆਸਰੋਂ ਪੁਲਸ ਚੌਂਕੀ 'ਤੇ ਹੋਏ ਗ੍ਰਨੇਡ ਹਮਲੇ ’ਚ NIA ਵੱਲੋਂ ਚਾਰਜਸ਼ੀਟ ਦਾਖ਼ਲ

ਆਸਰੋਂ ਪੁਲਸ ਚੌਂਕੀ ‘ਤੇ ਹੋਏ ਗ੍ਰਨੇਡ ਹਮਲੇ ’ਚ NIA ਵੱਲੋਂ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ -ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ) ਨੇ ਐੱਸ. ਬੀ. ਐੱਸ. ਨਗਰ ਜ਼ਿਲ੍ਹੇ ਦੇ ਕਾਠਗੜ੍ਹ ਥਾਣੇ ਦੀ ਆਸਰੋਂ ਪੁਲਸ ਚੌਂਕੀ ’ਤੇ ਹੋਏ ਗ੍ਰੇਨੇਡ ਹਮਲੇ ਨਾਲ ਸਬੰਧਿਤ 2024 ਦੇ ਮਾਮਲੇ ’ਚ 3 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਉਕਤ ਮੁਲਜ਼ਮ ਪਾਬੰਦੀਸ਼ੁਦਾ ਸੰਗਠਨ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜ਼ੈੱਡ. ਐਫ) ਵੱਲੋਂ ਰਚੀ ਇਕ ਸਾਜ਼ਿਸ਼ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਐੱਸ. ਬੀ. ਐੱਸ. ਨਗਰ ਦੇ ਰਾਹੋਂ ਪਿੰਡ ਦੇ ਰਹਿਣ ਵਾਲੇ ਯੁਗਪ੍ਰੀਤ ਸਿੰਘ ਉਰਫ਼ ਯੁਵੀ ਨਿਹੰਗ, ਜਸਕਰਨ ਸਿੰਘ ਉਰਫ਼ ਸ਼ਾਹ ਤੇ ਹਰਜੋਤ ਸਿੰਘ ਉਰਫ਼ ਜੋਤ ਹੁੰਦਲ ’ਤੇ ਯੂ. ਏ. ਪੀ. ਏ. ਐਕਟ, ਵਿਸਫੋਟਕ ਪਦਾਰਥ ਐਕਟ ਤੇ ਹੋਰ ਸਬੰਧਿਤ ਧਾਰਾਵਾਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਐੱਨ. ਆਈ. ਏ. ਨੇ ਕੇ. ਜ਼ੈੱਡ. ਐੱਫ. ਦੇ ਮੁਖੀ ਰਣਜੀਤ ਸਿੰਘ ਉਰਫ਼ ਨੀਟਾ, ਸੰਗਠਨ ਦੇ ਮੈਂਬਰ ਆਪਰੇਟਿਵ ਜਗਜੀਤ ਸਿੰਘ ਲਹਿਰੀ ਉਰਫ਼ ਜੱਗਾ ਮੀਆਂਪੁਰ ਉਰਫ ਹਰੀ ਸਿੰਘ (ਮੌਜੂਦਾ ਸਮੇਂ ਯੂ.ਕੇ. ’ਚ) ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨ. ਆਈ. ਏ. ਨੇ ਇਸ ਸਾਲ ਮਾਰਚ ’ਚ ਪੰਜਾਬ ਪੁਲਸ ਤੋਂ ਕੇਸ ਆਪਣੇ ਹੱਥ ’ਚ ਲਿਆ ਸੀ, ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਜੱਗਾ ਨੇ ਯੂ. ਕੇ. ’ਚ ਇਕ ਜਾਣਕਾਰ ਰਾਹੀਂ ਯੁਗਪ੍ਰੀਤ ਸਿੰਘ ਨੂੰ ਭਰਤੀ ਕੀਤਾ ਸੀ, ਜਿਸ ਤੋਂ ਬਾਅਦ ਜੱਗਾ ਨੇ ਉਸ ਨੂੰ ਕੇ.ਜ਼ੈੱਡ.ਐੱਫ. ਤੇ ਹੋਰਨਾਂ ਨਾਲ ਮਿਲ ਕੇ ਯੁਗਪ੍ਰੀਤ ਨੂੰ ਕੱਟੜਪੰਥੀ ਬਣਾਇਆ ਤੇ ਉਸ ਨਾਲ ਏਨਕ੍ਰਿਪਟਡ ਮੈਸੇਜਿੰਗ ਐਪਲੀਕੇਸ਼ਨਾਂ ਰਾਹੀਂ ਤਾਲਮੇਲ ਕਾਇਮ ਕੀਤਾ ਸੀ।