Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeINDIAਸੋਹਾਣਾ ਇਮਾਰਤ ਡਿੱਗਣ ਦਾ ਮਾਮਲਾ ; ਮਾਲਕ ਹੀ ਕਰਵਾ ਰਿਹਾ ਸੀ ਖ਼ੁਦਾਈ,...

ਸੋਹਾਣਾ ਇਮਾਰਤ ਡਿੱਗਣ ਦਾ ਮਾਮਲਾ ; ਮਾਲਕ ਹੀ ਕਰਵਾ ਰਿਹਾ ਸੀ ਖ਼ੁਦਾਈ, 1 ਕੁੜੀ ਦੀ ਹੋਈ ਦਰਦਨਾਕ ਮੌਤ

ਮੋਹਾਲੀ : ਪਿੰਡ ਸੋਹਾਣਾ ਵਿਖੇ ਬੀਤੇ ਦਿਨ ਸ਼ਾਮ 5 ਵਜੇ ਦੇ ਕਰੀਬ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ ਸੀ, ਜਿਸ ਕਾਰਨ ਕਰੀਬ 15 ਲੋਕ ਮਲਬੇ ਹੇਠ ਦੱਬ ਗਏ ਸਨ। ਹਾਲਾਂਕਿ 2 ਲੜਕੀਆਂ ਨੂੰ ਬਾਹਰ ਕੱਢ ਲਿਆ ਗਿਆ ਸੀ ਅਤੇ ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਸੀ। ਇਸ ਮਗਰੋਂ ਜਾਣਕਾਰੀ ਮਿਲੀ ਹੈ ਕਿ ਮਲਬੇ ‘ਚੋਂ ਕੱਢੀਆਂ ਗਈਆਂ ਲੜਕੀਆਂ ‘ਚੋਂ 1 ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਦ੍ਰਿਸ਼ਟੀ (29) ਨਿਵਾਸੀ ਸ਼ਿਮਲਾ ਵਜੋਂ ਹੋਈ ਹੈ। ਉਹ ਇਮਾਰਤ ’ਚ ਬਣੇ ਪੀ.ਜੀ. ’ਚ ਰਹਿੰਦੀ ਸੀ ਤੇ ਚੰਡੀਗੜ੍ਹ ਦੀ ਇਕ ਨਿੱਜੀ ਕੰਪਨੀ ’ਚ ਨੌਕਰੀ ਕਰਦੀ ਸੀ।ਜਾਣਕਾਰੀ ਅਨੁਸਾਰ ਇਸ ਤਿੰਨ ਮੰਜ਼ਿਲਾ ਇਮਾਰਤ ਦੇ ਬੇਸਮੈਂਟ ਅਤੇ ਗਰਾਊਂਡ ਫਲੋਰ ‘ਤੇ ਜਿੰਮ ਸਨ। ਪਹਿਲੀ ਮੰਜ਼ਿਲ ‘ਤੇ ਟਿਊਸ਼ਨ ਸੈਂਟਰ ਅਤੇ ਦੂਜੀ ਮੰਜ਼ਿਲ ‘ਤੇ ਪੀ.ਜੀ. ਸੀ। ਇਹ ਇਮਾਰਤ ਧਮਨ ਸਿੰਘ ਨਾਂ ਦੇ ਵਿਅਕਤੀ ਦੀ ਦੱਸੀ ਜਾਂਦੀ ਹੈ, ਜਿਸ ਨੇ ਨਵੀਂ ਇਮਾਰਤ ਬਣਾਉਣ ਲਈ ਕੁਝ ਦੁਕਾਨਾਂ ਨੂੰ ਢਾਹ ਦਿੱਤਾ ਸੀ ਅਤੇ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਇਮਾਰਤ ਮਲਬੇ ਵਿਚ ਤਬਦੀਲ ਹੋ ਗਈ। ਹਾਦਸੇ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।