ਮੁੰਬਈ- ਮੁੰਬਈ ਦੇ ਮੁਲੁੰਡ ਇਲਾਕੇ ‘ਚ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਸੱਸ ਨੂੰ ਜ਼ਿੰਦਾ ਸਾੜ ਦਿੱਤਾ ਅਤੇ ਘਟਨਾ ਦੌਰਾਨ ਅੱਗ ‘ਚ ਸੜਨ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ। ਨਵਘਰ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕ੍ਰਿਸ਼ਨਾ ਦਾਜੀ ਅਸ਼ਟਾਂਕਰ (56) ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੀ ਸੱਸ ਬਾਬੀ ਦਾਜੀ ਉਸੇਰੇ 72 ਸਾਲ ਦੀ ਸੀ।
ਅਸ਼ਤਾਂਕਰ ਇਕ ਟੈਂਪੂ ਡਰਾਈਵਰ ਸੀ ਅਤੇ 6 ਮਹੀਨੇ ਪਹਿਲਾਂ ਉਸ ਦੀ ਪਤਨੀ ਉਸ ਨੂੰ ਬੋਰੀਵਲੀ ‘ਚ ਇਕ ਮਰੀਜ਼ ਦੀ ਦੇਖਭਾਲ ਕਰਨ ਵਾਲੀ ਔਰਤ ਵਜੋਂ ਰਹਿਣ ਲਈ ਛੱਡ ਗਈ ਸੀ। ਉਸ ਦਾ ਪੁੱਤ ਅਤੇ ਵਿਆਹੀ ਧੀ ਵੀ ਕਿਤੇ ਹੋਰ ਰਹਿੰਦੇ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਸ਼ਤਾਂਕਰ ਸ਼ਰਾਬ ਦਾ ਆਦੀ ਸੀ ਅਤੇ ਇਕੱਲੇ ਰਹਿਣ ਤੋਂ ਦੁਖੀ ਸੀ। ਉਸ ਨੂੰ ਸ਼ੱਕ ਸੀ ਕਿ ਉਸ ਦੀ ਸੱਸ ਨੇ ਹੀ ਉਸ ਦੀ ਪਤਨੀ ਨੂੰ ਵੱਖ ਰਹਿਣ ਲਈ ਉਕਸਾਇਆ ਸੀ।