Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸਰਕਾਰੀ ਬੱਸਾਂ ਦਾ ਧਰਨਾ ਖ਼ਤਮ! ਮ੍ਰਿਤਕ ਡਰਾਈਵਰ ਜਗਜੀਤ ਸਿੰਘ ਦਾ ਪਰਿਵਾਰ ਸਸਕਾਰ...

ਸਰਕਾਰੀ ਬੱਸਾਂ ਦਾ ਧਰਨਾ ਖ਼ਤਮ! ਮ੍ਰਿਤਕ ਡਰਾਈਵਰ ਜਗਜੀਤ ਸਿੰਘ ਦਾ ਪਰਿਵਾਰ ਸਸਕਾਰ ਲਈ ਮੰਨਿਆ

 

ਜਲੰਧਰ –ਕੁਰਾਲੀ ਵਿੱਚ ਜਲੰਧਰ ਰੋਡਵੇਜ਼ ਦੇ ਡਰਾਈਵਰ ਜਗਜੀਤ ਸਿੰਘ ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਸਰਕਾਰ ਨੇ ਉਸ ਦੀ ਪਤਨੀ ਲਈ ਨੌਕਰੀ ਅਤੇ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਹ ਐਲਾਨ ਬੀਤੀ ਦੇਰ ਰਾਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਡਰਾਈਵਰ-ਕੰਡਕਟਰ ਯੂਨੀਅਨ ਨੇ ਜਗਜੀਤ ਸਿੰਘ ਦੀ ਲਾਸ਼ ਨੂੰ ਜਲੰਧਰ ਰੋਡਵੇਜ਼ ਡਿਪੂ-1 ਵਿਖੇ ਰੱਖ ਕੇ ਪੂਰਾ ਦਿਨ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਇਸ ਦੌਰਾਨ ਡਰਾਈਵਰ ਜਗਜੀਤ ਦਾ ਭਰਾ ਬਲਵਿੰਦਰ ਵੀ ਮੌਜੂਦ ਸੀ। ਉਹ ਆਪਣੇ ਭਰਾ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਜਗਜੀਤ ਦੇ ਕਿੱਸੇ ਸੁਣਾਉਂਦੇ ਹੋਏ ਫੁੱਟ-ਫੁੱਟ ਕੇ ਰੋ ਪਿਆ। ਉਸ ਨੇ ਕਿਹਾ ਕਿ ਜਗਜੀਤ ਕਹਿੰਦਾ ਹੁੰਦਾ ਸੀ ਕਿ ਉਹ ਕਦੇ ਵੱਖ ਨਹੀਂ ਹੋਣਗੇ ਪਰ ਅੱਜ ਉਹ ਸਾਨੂੰ ਬਹੁਤ ਡੂੰਘੀ ਸੱਟ ਦੇ ਕੇ ਚਲਾ ਗਿਆ ਹੈ।

 

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਲਾਸ਼ ਨੂੰ ਅੱਜ ਸਵੇਰੇ ਅੰਮ੍ਰਿਤਸਰ ਦੇ ਰਈਆਂ ਲਿਜਾਇਆ ਗਿਆ। ਜਗਜੀਤ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਟਾਂਗਰੀ ਵਿੱਚ ਕੀਤਾ ਜਾਵੇਗਾ। ਯੂਨੀਅਨ ਦੇ ਡਿਪੂ 1 ਦੇ ਮੁਖੀ ਵਿਕਰਮਜੀਤ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਇਸ ਲਈ ਉਹ ਅੱਜ ਤੋਂ ਬੱਸਾਂ ਚਲਾ ਰਹੇ ਹਨ।