Friday, January 31, 2025

Become a member

Get the best offers and updates relating to Liberty Case News.

― Advertisement ―

spot_img
spot_img
HomeDuniyaਸੂਡਾਨ ਜਹਾਜ਼ ਹਾਦਸਾ : ਸਿਰਫ਼ ਇਕ ਵਿਅਕਤੀ ਦੀ ਬਚੀ ਜਾਨ, ਭਾਰਤੀ ਸਮੇਤ...

ਸੂਡਾਨ ਜਹਾਜ਼ ਹਾਦਸਾ : ਸਿਰਫ਼ ਇਕ ਵਿਅਕਤੀ ਦੀ ਬਚੀ ਜਾਨ, ਭਾਰਤੀ ਸਮੇਤ 21 ਲੋਕ ਸਨ ਸਵਾਰ

 

ਜੁਬਾ: ਦੱਖਣੀ ਸੂਡਾਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਇਸ ਜਹਾਜ਼ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ, ਜਿਨਾਂ ਵਿਚ ਇਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ। ਜਹਾਜ਼ ਵਿੱਚ 21 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਚਮਤਕਾਰੀ ਢੰਗ ਨਾਲ ਸਿਰਫ਼ ਇੱਕ ਯਾਤਰੀ ਬਚ ਸਕਿਆ। ਇਹ ਜਹਾਜ਼ ਚੀਨੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਓਪਰੇਟਿੰਗ ਕੰਪਨੀ ਨਾਲ ਜੁੜਿਆ ਹੋਇਆ ਸੀ। ਇਹ ਜਹਾਜ਼ ਸਵੇਰੇ 10:30 ਵਜੇ ਦੱਖਣੀ ਸੂਡਾਨ ਦੇ ਯੂਨਿਟੀ ਰਾਜ ਵਿੱਚ ਇੱਕ ਤੇਲ ਖੇਤਰ ਦੇ ਨੇੜੇ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਦੱਖਣੀ ਸੂਡਾਨ ਦੀ ਰਾਜਧਾਨੀ ਜੁਬਾ ਜਾ ਰਿਹਾ ਸੀ। ਸੂਚਨਾ ਮੰਤਰੀ ਗਟਵੇਚ ਬਿਪਲ ਨੇ ਕਿਹਾ ਕਿ ਜਹਾਜ਼ ਵਿੱਚ 21 ਲੋਕ ਸਵਾਰ ਸਨ। ਇਸ ਵਿੱਚ ਦੋ ਪਾਇਲਟ ਵੀ ਸ਼ਾਮਲ ਸਨ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਜਹਾਜ਼ ਵਿੱਚ ਸਵਾਰ ਜ਼ਿਆਦਾਤਰ ਲੋਕ ਤੇਲ ਕੰਪਨੀ ਦੇ ਕਰਮਚਾਰੀ ਸਨ। ਸੰਯੁਕਤ ਰਾਸ਼ਟਰ ਨਾਲ ਸਬੰਧਤ ਰੇਡੀਓ ਮਿਰਾਇਆ ਨੇ ਜਹਾਜ਼ ਦੇ ਮੈਨੀਫੈਸਟ ਦੇ ਹਵਾਲੇ ਨਾਲ ਕਿਹਾ ਕਿ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਦੱਖਣੀ ਸੂਡਾਨ ਦੇ ਨਾਗਰਿਕ ਸਨ। ਮਰਨ ਵਾਲਿਆਂ ਵਿੱਚ ਇੱਕ ਭਾਰਤੀ ਅਤੇ ਦੋ ਚੀਨੀ ਨਾਗਰਿਕ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਖਣੀ ਸੂਡਾਨ ਵਿੱਚ SSBC ਨਿਊਜ਼ ਦੇ ਚੋਲ ਅਟਕ ਨੇ X ‘ਤੇ ਆਪਣੀ ਪੋਸਟ ਵਿੱਚ ਦੱਸਿਆ ਕਿ ਜਹਾਜ਼ ਹਾਦਸੇ ਵਿੱਚ ਬਚੇ ਵਿਅਕਤੀ ਦਾ ਨਾਮ ਇਮੈਨੁਅਲ ਮੇਕਰ ਹੈ। ਉਹ ਗ੍ਰੇਟਰ ਪਾਇਨੀਅਰ ਕੰਪਨੀ ਦਾ ਇੰਜੀਨੀਅਰ ਹੈ। ਉਸਨੂੰ ਜ਼ਖਮੀ ਹਾਲਤ ਵਿੱਚ ਜੂਬਾ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਹੈ।