ਦਮਿਸ਼ਕ – ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਸ਼ਰਧਾਲੂਆਂ ਨਾਲ ਭਰੇ ਚਰਚ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਪ੍ਰਾਰਥਨਾ ਸਭਾ ਦੌਰਾਨ ਹਮਲਾ ਕੀਤਾ। ਹਮਲਾਵਰ ਨੇ ਖ਼ੁਦ ਨੂੰ ਵਿਸਫੋਟਕਾਂ ਨਾਲ ਉਡਾਉਣ ਤੋਂ ਪਹਿਲਾਂ ਸ਼ਰਧਾਲੂਆਂ ‘ਤੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਘੱਟੋ-ਘੱਟ 19 ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਸੁਰੱਖਿਆ ਸੂਤਰਾਂ ਅਤੇ ਇੱਕ ਨਿਗਰਾਨੀ ਸਮੂਹ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸੀਰੀਆ ਦੇ ਸਿਹਤ ਅਧਿਕਾਰੀਆਂ ਨੇ ਮੌਤਾਂ ਦੀ ਗਿਣਤੀ 13 ਦੱਸੀ ਹੈ, ਜਦੋਂ ਕਿ 53 ਹੋਰ ਜ਼ਖਮੀ ਹੋਏ ਹਨ। ਨਿਗਰਾਨੀ ਸਮੂਹ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਬਹੁਤ ਸਾਰੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਚਸ਼ਮਦੀਦਾਂ ਅਤੇ ਸਥਾਨਕ ਮੀਡੀਆ ਅਨੁਸਾਰ ਦਮਿਸ਼ਕ ਦੇ ਪੂਰਬੀ ਬਾਹਰੀ ਇਲਾਕੇ ਵਿੱਚ ਮੁੱਖ ਤੌਰ ‘ਤੇ ਈਸਾਈ ਭਾਈਚਾਰੇ ਵਾਲੇ ਇਲਾਕੇ, ਡਵੇਲਾ ਜ਼ਿਲ੍ਹੇ ਵਿੱਚ ਮਾਰ ਏਲੀਆਸ ਚਰਚ ਵਿੱਚ ਧਮਾਕਾ ਹੋਇਆ।