Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੁਖਬੀਰ ਬਾਦਲ ਵੱਲੋਂ ਫੌਗਿੰਗ ਮਸ਼ੀਨਾਂ ਕੀਤੀਆਂ ਗਈਆਂ ਰਵਾਨਾ

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸੁਖਬੀਰ ਬਾਦਲ ਵੱਲੋਂ ਫੌਗਿੰਗ ਮਸ਼ੀਨਾਂ ਕੀਤੀਆਂ ਗਈਆਂ ਰਵਾਨਾ

ਚੰਡੀਗੜ੍ਹ- ਪੰਜਾਬ ਵਿਚ ਆਏ ਹੜ੍ਹ ਨਾਲ ਹੋਏ ਨੁਕਸਾਨ ਤੋਂ ਪ੍ਰਭਾਵਿਤ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਹੜ੍ਹ ਨਾਲ ਹੋਏ ਨੁਕਸਾਨ ਤੋਂ ਪ੍ਰਭਾਵਿਤ ਸੰਗਤ ਦੀ ਮਦਦ ਦੇ ਉਪਰਾਲੇ ਵੱਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਦਫ਼ਤਰ ਚੰਡੀਗੜ੍ਹ ਤੋਂ 500 ਫੌਗਿੰਗ ਮਸ਼ੀਨਾਂ ਵੱਖ-ਵੱਖ ਇਲਾਕਿਆਂ ਲਈ ਰਵਾਨਾ ਕੀਤੀਆਂ।

ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੱਛਰਾਂ ਨਾਲ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਯੂਥ ਅਕਾਲੀ ਦਲ ਦੇ ਵਰਕਰ ਸਾਹਿਬਾਨ ਇਨ੍ਹਾਂ ਮਸ਼ੀਨਾਂ ਨਾਲ ਪਿੰਡ ਪਿੰਡ ਦਵਾਈ ਛਿੜਕਾਅ ਦੀ ਡਿਊਟੀ ਆਪ ਨਿਭਾਉਣਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਹਰ ਦੁੱਖ਼-ਸੁੱਖ ਵਿੱਚ ਆਪਣਿਆਂ ਦੇ ਨਾਲ ਖੜ੍ਹੀ ਹੈ।

ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ, ਡੀਜ਼ਲ, ਜਾਲ ਲਈ ਤਾਰ, ਮੋਟਰ ਪੰਪ, ਪਾਈਪਾਂ, ਜਨਰੇਟਰ ਅਤੇ ਪਸ਼ੂਆਂ ਲਈ ਅਚਾਰ ਦੀ ਸੇਵਾ ਨਿਭਾਉਣ ਤੋਂ ਬਾਅਦ ਹੁਣ ਅਗਲੇ ਪੜਾਅ ਵਿੱਚ 50,000 ਲੋੜਵੰਦ ਪਰਿਵਾਰਾਂ ਨੂੰ ਖਾਣ ਲਈ ਕਣਕ ਅਤੇ ਇਸ ਤੋਂ ਇਲਾਵਾ 1 ਲੱਖ ਏਕੜ ਜ਼ਮੀਨ ਲਈ ਕਣਕ ਦੇ ਬੀਜ ਦਾ ਪ੍ਰਬੰਧ ਕਰ ਰਹੇ ਹਾਂ। ਵਾਹਿਗੁਰੂ ਜੀ ਮਿਹਰ ਕਰਣਗੇ, ਆਪਾਂ ਰਲ ਮਿਲ ਕੇ ਹੌਂਸਲੇ ਨਾਲ ਇਸ ਔਖੀ ਘੜੀ ਵਿੱਚੋਂ ਛੇਤੀ ਨਿਕਲ ਆਵਾਂਗੇ।