ਐਂਟਰਟੇਨਮੈਂਟ ਡੈਸਕ- ਦਿੱਲੀ ਪੁਲਸ ਨੇ 500 ਕਰੋੜ ਰੁਪਏ ਦੇ ਫਰਾਡ ਐਪ ਆਧਾਰਿਤ ਘੁਟਾਲੇ ਵਿੱਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਅਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਪੁਲਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਇੰਫਲੁਐਂਸਰ ਅਤੇ ਯੂਟਿਊਬਰ ਨੇ ਆਪਣੇ ਪੇਜਾਂ ‘ਤੇ HIBOX ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ।
ਪੁਲਸ ਨੇ ਦੱਸਿਆ ਕਿ ਇਸ ਘੁਟਾਲੇ ਦੇ ਮੁੱਖ ਦੋਸ਼ੀ ਸ਼ਿਵਰਾਮ (30) ਵਾਸੀ ਚੇਨਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ਿਕਾਇਤ ਦੇ ਅਨੁਸਾਰ, ਸੌਰਵ ਜੋਸ਼ੀ, ਅਭਿਸ਼ੇਕ ਮਲਹਾਨ, ਪੂਰਵ ਝਾਅ, ਐਲਵੀਸ਼ ਯਾਦਵ, ਭਾਰਤੀ ਸਿੰਘ, ਹਰਸ਼ ਲਿੰਬਾਚੀਆ, ਲਕਸ਼ੈ ਚੌਧਰੀ, ਆਦਰਸ਼ ਸਿੰਘ, ਅਮਿਤ ਅਤੇ ਦਿਲਰਾਜ ਸਿੰਘ ਰਾਵਤ ਸਮੇਤ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਯੂਟਿਊਬਰ ਨੇ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਐਪ ਤੋਂ ਨਿਵੇਸ਼ ਕਰਨ ਲਈ ਲੁਭਾਇਆ।