ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਵੱਲੋਂ ਰਾਹਤ ਮਿਲਣ ਤੋਂ ਬਾਅਦ ਇੱਕ ਵਾਰ ਫਿਰ ਮਜੀਠੀਆ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਕਿਉਂਕਿ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਇੱਕ ਵਾਰ ਫਿਰ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਹਨ। ਐੱਨਡੀਪੀਐੱਸ ਐਕਟ ਮਾਮਲੇ ਦੇ ਤਹਿਤ ਦਰਜ਼ ਕੇਸ ਦੇ ਚੱਲਦੇ ਮਜੀਠੀਆ ਨੂੰ 18 ਜੁਲਾਈ ਨੂੰ ਪਟਿਆਲਾ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਐੱਸਆਈਟੀ ਵੱਲੋਂ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਗਏ ਸਨ ਪਰ ਮਜੀਠੀਆ ਨੇ ਐੱਸਆਈਟੀ ਦੇ ਸੰਮਨਾਂ ਵਿਰੁੱਧ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਜਿਸਤੋਂ ਬਾਅਦ ਐੱਸਆਈਟੀ ਨੇ ਇਹ ਸੰਮਨ ਵਾਪਸ ਲੈ ਲਏ ਸਨ। ਹੁਣ ਫਿਰ ਐੱਸਆਈਟੀ ਨੇ ਦੁਬਾਰਾ ਨਵੇਂ ਸਿਰੇ ਤੋਂ ਮਜੀਠੀਆ ਨੂੰ ਤਲਬ ਕੀਤਾ ਹੈ।