Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜਾਪਾਨ ਚੋਣਾਂ 'ਚ ਤਾਕਾਈਚੀ ਦੀ ਇਤਿਹਾਸਕ ਜਿੱਤ: LDP ਵੱਲੋਂ ਬਹੁਮਤ ਦਾ ਅੰਕੜਾ...

ਜਾਪਾਨ ਚੋਣਾਂ ‘ਚ ਤਾਕਾਈਚੀ ਦੀ ਇਤਿਹਾਸਕ ਜਿੱਤ: LDP ਵੱਲੋਂ ਬਹੁਮਤ ਦਾ ਅੰਕੜਾ ਪਾਰ, PM ਮੋਦੀ ਨੇ ਦਿੱਤੀ ਵਧਾਈ

 

 

ਇੰਟਰਨੈਸ਼ਨਲ  : ਜਾਪਾਨ ਦੀ ਪੀਐੱਮ ਸਾਨੇ ਤਾਕਾਈਚੀ ਨੇ ਐਤਵਾਰ ਨੂੰ ਚੋਣਾਂ ‘ਚ ਇਤਿਹਾਸਕ ਜਿੱਤ ਦਰਜ ਕੀਤੀ। ਤਾਕਾਈਚੀ ਦੇ ਗੱਠਜੋੜ ਨੇ ਵੋਟਿੰਗ ਖਤਮ ਹੋਣ ਤੋਂ 2 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਬਹੁਮਤ ਲਈ ਲੋੜੀਂਦੇ 233 ਸੀਟਾਂ ਦੇ ਅੰਕੜੇ ਨੂੰ ਪਾਰ ਕਰ ਲਿਆ। ਉਨ੍ਹਾਂ ਦੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਨੇ ਇਨ੍ਹਾਂ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਜਿਸ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ।

 

ਮੀਡੀਆ ਰਿਪੋਰਟਾਂ ਮੁਤਾਬਕ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ ਵੋਟਿੰਗ ਖਤਮ ਹੋਣ ਦੇ 2 ਘੰਟੇ ਬਾਅਦ ਹੀ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਪ੍ਰਧਾਨ ਮੰਤਰੀ ਤਕਾਈਚੀ ਦੀ ਪਾਰਟੀ ਨੂੰ ਬਹੁਮਤ ਲਈ 233 ਸੀਟਾਂ ਦੀ ਲੋੜ ਸੀ, ਜੋ ਉਸ ਨੇ ਆਸਾਨੀ ਨਾਲ ਹਾਸਲ ਕਰ ਲਈ। 64 ਸਾਲਾ ਤਕਾਈਚੀ ਦੀ ਅਗਵਾਈ ਵਾਲੀ ਐਲਡੀਪੀ ਨੂੰ 465 ਵਿੱਚੋਂ 312 ਸੀਟਾਂ ਮਿਲੀਆਂ ਹਨ, ਜੋ ਕਿ 233 ਦੇ ਬਹੁਮਤ ਅੰਕੜੇ ਤੋਂ ਕਿਤੇ ਵੱਧ ਹੈ। ਕਈ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਨੇ ਪ੍ਰਧਾਨ ਮੰਤਰੀ ਤਾਕਾਈਚੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਤਾਕਾਈਚੀ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ।