ਲੋਕ ਸਭਾ ਚੋਣਾਂ ਚ ਭਾਵੇੇਂ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ ਐ ਪਰ ਸਹਿਯੋਗੀ ਦਲਾਂ ਨਾਲ ਭਾਜਪਾ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਕਰ ਰਹੀ ਹੈ। ਹਾਲਾਂਕਿ ਇਸ ਵਾਰ ਇਹ ਕਵਾਇਦ ਸੌਖੀ ਨਹੀਂ ਕਿਉੰਕਿ ਨਿਤਿਸ਼ ਕੁਮਾਰ ਤੇ ਚੰਦਰ ਬਾਬੂ ਨਾਇਡੂ ਵਲੋਂ ਜੋ ਮੰਗਾਂ ਰੱਖੀਆਂ ਗਈਆਂ ਹਨ ਉਨ੍ਹਾਂ ਮੰਗਾਂ ਨੂੰ ਪੂਰਾ ਕਰਨਾ ਭਾਜਪਾ ਲਈ ਸੌਖਾ ਨਹੀਂ ਐ। ਨਿਤੀਸ਼ ਕੁਮਾਰ ਦੀ ਜੇ. ਡੀ. ਯੂ. ਅਤੇ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਨੇ ਭਾਜਪਾ ਸਾਹਮਣੇ ਕਈ ਅਹਿਮ ਮੰਤਰਾਲਿਆਂ ਦੀ ਮੰਗ ਰੱਖ ਦਿੱਤੀ ਹੈ। ਲੋਕ ਸਭਾ ਸਪੀਕਰ ਦਾ ਅਹੁਦਾ ਵੀ ਗੱਠਜੋੜ ਦੇ ਸਾਥੀ ਚਾਹੁੰਦੇ ਹਨ। ਇਹੀ ਨਹੀਂ, ਅਗਨੀਵੀਰ ਵਰਗੀਆਂ ਅਹਿਮ ਸਕੀਮਾਂ ’ਤੇ ਬਦਲਾਅ ਤਕ ਦੀ ਮੰਗ ਨਿਤੀਸ਼ ਕੁਮਾਰ ਦੀ ਪਾਰਟੀ ਨੇ ਉਠਾ ਦਿੱਤੀ ਹੈ। 12 ਸੀਟਾਂ ਜਿੱਤਣ ਵਾਲੇ ਨਿਤੀਸ਼ ਕੁਮਾਰ ਦੇ ਇਸ ਦਬਾਅ ਨਾਲ ਭਾਜਪਾ ਥੋੜ੍ਹੀ ਟੈਨਸ਼ਨ ਵਿਚ ਹੈ। ਪਰ ਭਾਜਪਾ ਨੇ ਛੋਟੀਆਂ ਪਾਰਟੀਆਂ ਤੇ ਆਜ਼ਾਦ ਸੰਸਦ ਮੈਂਬਰਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਇਸ ਲਈ ਤਾਂ ਜੋ ਨਿਤੀਸ਼ ਕੁਮਾਰ ਕਦੇ ਵੀ ਦਬਾਅ ਪਾਉਣ ਤਾਂ ਉਸ ਦਾ ਸਾਹਮਣਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਭਾਜਪਾ ਲੋਕ ਸਭਾ ਸਪੀਕਰ ਦਾ ਅਹੁਦਾ ਵੀ ਨਹੀਂ ਦੇਣਾ ਚਾਹੁੰਦੀ ਹੈ