Monday, April 28, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਪਹਿਲਗਾਮ 'ਚ ਅੱਤਵਾਦੀਆਂ ਨੇ ਇਨਸਾਨੀਅਤ 'ਤੇ ਕੀਤਾ ਵੱਡਾ ਹਮਲਾ : ਵਿਧਾਇਕ ਜਸਵੀਰ...

ਪਹਿਲਗਾਮ ‘ਚ ਅੱਤਵਾਦੀਆਂ ਨੇ ਇਨਸਾਨੀਅਤ ‘ਤੇ ਕੀਤਾ ਵੱਡਾ ਹਮਲਾ : ਵਿਧਾਇਕ ਜਸਵੀਰ ਰਾਜਾ

ਟਾਂਡਾ ਉੜਮੁੜ, 24 ਅਪ੍ਰੈਲ—ਪਹਿਲਗਾਮ ਵਿਚ ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਵੱਡਾ ਹਮਲਾ ਕਰ ਕੇ ਇਨਸਾਨੀਅਤ ਦਾ ਕਤਲ ਕੀਤਾ ਤੇ ਦੇਸ਼ ਦੀ ਭਾਈਚਾਰਕ ਸਾਂਝ ‘ਤੇ ਵੱਡੀ ਸੱਟ ਮਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਉੜਮੁੜ ਟਾਂਡਾ ਦੇ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਕਾਇਰਾਨਾ ਅਤੇ ਹਿਰਦੇ ਵਲੂੰਧਰਨ ਵਾਲੀ ਘਟਨਾ ਹੈ।  ਉਨ੍ਹਾਂ ਕਿਹਾ ਕਿ ਇਹ ਕਿੱਥੋਂ ਦਾ ਧਰਮ ਹੈ ਕਿ ਖੁਸ਼ੀ ਨਾਲ ਪਰਿਵਾਰਾਂ ਸਮੇਤ ਘੁੰਮਣ ਗਏ ਲੋਕਾਂ ਨੂੰ ਧਰਮ ਪੁੱਛ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ  ਇਸ ਵੱਡੀ ਵਾਰਦਾਤ ਦੇ ਦੋਸ਼ੀਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਇਨਸਾਨੀਅਤ ਦਾ ਕਤਲ ਨਾ ਕਰਨ।

ਵਿਧਾਇਕ ਜਸਵੀਰ  ਰਾਜਾ ਨੇ ਹੋਰ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੁੱਚੀ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕ ਇਸ ਦੁੱਖ ਨੂੰ ਝੱਲ ਰਹੇ ਪੀੜਿਤ ਪਰਿਵਾਰਾਂ ਨਾਲ ਹਨ  ਤੇ ਹਰ ਸੰਭਵ ਸਹਾਇਤਾ ਲਈ ਵੀ ਮੌਜੂਦ ਹਨ ਇਸ ਮੌਕੇ ਉਨ੍ਹਾਂ ਨੇ  ਇਸ ਘਟਨਾ ਵਿਚ ਪੀੜਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਕਰਦਿਆਂ ਜ਼ਖਮੀ ਹੋਣ ਵਾਲਿਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਕੇਸ਼ਵ ਸੈਣੀ, ਕੌਂਸਲਰ ਹਰੀ ਕ੍ਰਿਸ਼ਨ ਸੈਣੀ, ਕੌਂਸਲਰ ਸੁਰਿੰਦਰਜੀਤ ਸਿੰਘ ਬਿੱਲੂ, ਕੌਂਸਲਰ ਸੋਮਨ ਖੋਸਲਾ, ਦੀਪਕ ਭੀਲ, ਸੋਨੂ ਖੰਨਾ, ਬਲਜੀਤ ਸੈਣੀ, ਅਤਵਾਰ ਸਿੰਘ, ਸਰਪੰਚ ਗੋਲਡੀ ਨਰਵਾਲ, ਸਰਪੰਚ ਸੁਖਵਿੰਦਰਜੀਤ ਝਾਵਰ , ਨੰਬਰਦਾਰ ਹਰਵਿੰਦਰ ਕਲੋਟੀ, ਕਮਲ ਧੀਰ , ਪ੍ਰੇਮ ਪਡਵਾਲ ਵੀ ਹਾਜ਼ਰ ਸਨ।