Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeDesh12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾ.ਰੀ ਗੋ..ਲੀ

12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾ.ਰੀ ਗੋ..ਲੀ

ਨੈਸ਼ਨਲ – 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣੇ ਸਕੂਲ ਦੇ ਪ੍ਰਿੰਸੀਪਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਆਪਣੇ ਇਕ ਸਾਥੀ ਨਾਲ ਪ੍ਰਿੰਸੀਪਲ ਦੇ ਸਕੂਟਰ ‘ਤੇ ਸਵਾਰ ਹੋ ਕੇ ਮੌਕੇ ‘ਤੇ ਫਰਾਰ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਨੇ ਦੇਰ ਨਾਲ ਸਕੂਲ ਆਉਣ ‘ਤੇ ਝਿੜਕਣ ‘ਤੇ ਪ੍ਰਿੰਸੀਪਲ ਨੂੰ ਗੋਲੀ ਮਾਰ ਕਤਲ ਕਰ ਦਿੱਤਾ। ਇਹ ਘਟਨਾ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ‘ਚ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ। ਦੋਹਾਂ ਵਿਦਿਆਰਥੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਪੁਲਸ ਸੁਪਰਡੈਂਟ ਅਗਮ ਜੈਨ ਨੇ ਦੱਸਿਆ ਕਿ ਪ੍ਰਿੰਸੀਪਲ ਐੱਸ.ਕੇ. ਸਕਸੈਨਾ (55) ਨੂੰ ਦੁਪਹਿਰ ਕਰੀਬ 1.30 ਵਜੇ ਧਮੋਰਾ ਸਰਕਾਰੀ ਹਾਇਰ ਸਕੂਲ ਦੇ ਟਾਇਲਟ ਦੇ ਪ੍ਰਵੇਸ਼ ਦੁਆਰ ‘ਤੇ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਕਸੈਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਦੋਸ਼ੀ ਵਿਦਿਆਰਥੀ ਅਤੇ ਉਸ ਦਾ ਸਾਥੀ ਇਕ ਹੀ ਸਕੂਲ ਦੇ ਵਿਦਿਆਰਥੀ ਹਨ।

ਸ਼ਹਿਰ ਦੇ ਪੁਲਸ ਸੁਪਰਡੈਂਟ ਅਮਨ ਮਿਸ਼ਰਾ ਨੇ ਦੱਸਿਆ ਕਿ ਸਥਾਨਕ ਪੱਧਰ ‘ਤੇ ਬਣੀ ਪਿਸਤੌਲ ਤੋਂ ਸਿਰਫ਼ ਇਕ ਰਾਊਂਡ ਗੋਲੀ ਚਲਾਈ ਗਈ ਸੀ, ਜਿਸ ਨੂੰ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ ਹੈ। । ਹਾਦਸੇ ਦੀ ਜਾਂਚ ਕਰ ਰਹੇ ਪੁਲਸ ਸੁਪਰਡੈਂਟ ਮਿਸ਼ਰਾ ਨੇ ਕਿਹਾ,”ਸ਼ੁਰੂਆਤੀ ਜਾਂਚ ਅਨੁਸਾਰ ਦੋਵੇਂ ਦੋਸ਼ੀ ਸਕੂਲ ਦੇਰ ਨਾਲ ਆਉਣ ਲਈ ਝਿੜਕੇ ਜਾਣ ਤੋਂ ਪਰੇਸ਼ਾਨ ਸਨ।” ਇੰਚਾਰਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਰ.ਪੀ. ਪ੍ਰਜਾਪਤੀ ਨੇ ਕਿਹਾ ਕਿ ਸਕਸੈਨਾ ਪਿਛਲੇ 5 ਸਾਲਾਂ ਤੋਂ ਧਮੋਰਾ ਸਰਕਾਰੀ ਹਾਈ ਸਕੂਲ ਦੇ ਪ੍ਰਿੰਸੀਪਲ ਸਨ। ਸੰਸਥਾ ਦੇ ਇਕ ਅਧਿਆਪਕ ਹਰਿਸ਼ੰਕਰ ਜੋਸ਼ੀ ਨੇ ਦਾਅਵਾ ਕੀਤਾ ਕਿ ਦੋਸ਼ੀ ਵਿਦਿਆਰਥੀ ਇਕ ‘ਬਦਨਾਮ ਮੁੰਡਾ’ ਸੀ, ਜੋ ਆਪਣੀ ਮਰਜ਼ੀ ਨਾਲ ਸਕੂਲ ਆਉਂਦਾ ਸੀ। ਜੋਸ਼ੀ ਨੇ ਕਿਹਾ,”ਪ੍ਰਿੰਸੀਪਲ ਸਕਸੈਨਾ ਅਜਿਹੇ ਵਿਦਿਆਰਥੀਆਂ ਦੀ ਕਾਊਂਸਲਿੰਗ ਕਰਦੇ ਸਨ। ਜੇਕਰ ਹਾਲਾਤ ਨਹੀਂ ਸੁਧਰਦੇ ਸਨ ਤਾਂ ਉਹ ਅਜਿਹੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਬੁਲਾਉਂਦੇ ਸਨ। ਸਕਸੈਨਾ ਦੇ ਸਕੂਲ ਦੇ ਸਾਰੇ ਕਰਮਚਾਰੀਆਂ ਨਾਲ ਚੰਗੇ ਸੰਬੰਧ ਸਨ।”