ਡੇਰਾਬੱਸੀ-ਡੇਰਾਬੱਸੀ ਇਲਾਕੇ ਤੋਂ ਇੱਕ ਦਰਦਨਾਕ ਹਾਦਸਾ ਵਾਪਰਿਆ। ਇਥੇ ਰੇਵਲੇ ਓਵਰਬ੍ਰਿਜ ਤੇ ਫਲਾਈਓਵਰ ਦਰਮਿਆਨ ਇਕ ਟਰਾਲੇ ਨੇ ਇਕ ਮੋਟਰਸਾਈਕਲ ਨੂੰ ਕੁਚਲ ਦਿੱਤਾ। ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਧੀ ਨੇ ਪੀ.ਜੀ.ਆਈ. ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਡੇਰਾਬੱਸੀ ਇਲਾਕੇ ਤੋਂ ਇਕ ਦੁਖ਼ਾਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰੇਲਵੇ ਓਵਰਬ੍ਰਿਜ ਤੇ ਫਲਾਈਓਵਰ ਦਰਮਿਆਨ ਪੁਲਸ ਬੀਟ ਬਾਕਸ ਨੇੜੇ ਇਕ ਟਰਾਲੇ ਨੇ ਇਕ ਮੋਟਰਸਾਈਕਲ ਨੂੰ ਕੁਚਲ ਦਿੱਤਾ। ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਧੀ ਨੇ ਪੀ.ਜੀ.ਆਈ. ’ਚ ਇਲਾਜ ਦੌਰਾਨ ਦਮ ਤੋੜ ਦਿੱਤਾ।