Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਮੋਗਾ 'ਚ ਵਾਪਰਿਆ ਹਾਦਸਾ! ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ

ਮੋਗਾ ‘ਚ ਵਾਪਰਿਆ ਹਾਦਸਾ! ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ

ਮੋਗਾ –ਬਾਘਾ ਪੁਰਾਣਾ ਰੋਡ ’ਤੇ ਸਥਿਤ ਐੱਚ. ਐੱਸ. ਬਰਾੜ ਸਕੂਲ ਦੀ ਬੱਸ ਅੱਜ ਪਿੰਡ ਤੋਂ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਪਿੰਡ ਚੰਦ ਪੁਰਾਣਾ ਤੋਂ ਪਿੰਡ ਚੰਦ ਨਵਾਂ ਕੋਲ ਜਦੋਂ ਸਾਹਮਣੇ ਤੋਂ ਆ ਰਹੀ ਇਕ ਕਾਰ ਲੰਘ ਰਹੀ ਸੀ ਤਾਂ ਸਕੂਲ ਬੱਸ ਇਕ ਖੇਤ ਵਿਚ ਪਲਟ ਗਈ। ਇਸ ਸਮੇਂ ਬੱਸ ਵਿਚ ਕਰੀਬ 22 ਬੱਚੇ ਬੈਠੇ ਸਨ। ਡਰਾਈਵਰ ਨੇ ਬਹੁਤ ਹੀ ਸੂਝ-ਬੂਝ ਨਾਲ ਬੱਸ ਦੀ ਰਫਤਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੜਕ ਕਿਨਾਰੇ ਜਗ੍ਹਾ ਨਾ ਹੋਣ ਕਾਰਨ ਮਿੱਟੀ ਖਿਸਕ ਗਈ ਅਤੇ ਬੱਸ ਖੇਤ ਵਿਚ ਪਲਟ ਗਈ। ਇਸ ਘਟਨਾ ’ਚ ਸਾਰੇ ਬੱਚੇ ਵਾਲ-ਵਾਲ ਬਚ ਗਏ। ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਡਰਾਈਵਰ ਅਤੇ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਣ ’ਚ ਮਦਦ ਕੀਤੀ।

ਉਕਤ ਲੋਕਾਂ ਦਾ ਕਹਿਣਾ ਹੈ ਕਿ ਆਲੇ-ਦੁਆਲੇ ਦੇ ਖੇਤਾਂ ’ਚ ਲਿੰਕ ਸੜਕਾਂ ’ਤੇ ਜ਼ਿਆਦਾਤਰ ਜ਼ਮੀਨ ਸੜਕ ਦੇ ਦੋਵੇਂ ਪਾਸੇ ਤੋਂ ਕੱਟ ਕੇ ਖੇਤਾਂ ’ਚ ਮਿਲਾ ਲਈ ਗਈ ਹੈ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਥਾਂ ਨਹੀਂ ਹੈ ਅਤੇ ਪੈਦਲ ਚੱਲਣ ਵਾਲਿਆਂ ਦੇ ਲੰਘਣ ਲਈ ਥਾਂ ਬਹੁਤ ਤੰਗ ਹੈ, ਜਿਸ ਕਾਰਨ ਦੋ ਵਾਹਨਾਂ ਦਾ ਇਕੱਠੇ ਲੰਘਣਾ ਸੰਭਵ ਨਹੀਂ ਹੈ। ਇਸ ਕਾਰਨ ਅੱਜ ਇਹ ਹਾਦਸਾ ਵਾਪਰਿਆ। ਮੌਕੇ ’ਤੇ ਮੌਜੂਦ ਪਿੰਡ ਚੰਦ ਨਵਾਂ ਦੇ ਸਾਬਕਾ ਪੰਚਾਇਤ ਮੈਂਬਰ ਬਲਜੀਤ ਸਿੰਘ ਬਰਾੜ ਨੇ ਜ਼ਿਲਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ’ਚ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਅਤੇ ਸਾਰੀਆਂ ਲਿੰਕ ਸੜਕਾਂ ’ਤੇ ਕੀਤੇ ਇਨ੍ਹਾਂ ਕਬਜ਼ਿਆਂ ਨੂੰ ਹਟਾਇਆ ਜਾਵੇ ਤਾਂ ਜੋ ਇਨ੍ਹਾਂ ਸੜਕਾਂ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਕੀਮਤੀ ਜਾਨਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ।