ਕੋਲਕਾਤਾ- ਪੱਛਮੀ ਬੰਗਾਲ ਵਿਚ ਕੋਲਕਾਤਾ ਨੇੜੇ ਟੀਟਾਗੜ੍ਹ ‘ਚ ਸੋਮਵਾਰ ਨੂੰ ਇਕ ਫਲੈਟ ਵਿਚ ਧਮਾਕਾ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਟੀਟਾਗੜ੍ਹ ਨਗਰ ਪਾਲਿਕਾ ਦੇ ਵਾਰਡ ਨੰਬਰ-4 ਵਿਚ ਵਾਪਰਿਆ। ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲਸ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਫਲੈਟ ਤ੍ਰਿਣਮੂਲ ਕਾਂਗਰਸ ਦੇ ਸਥਾਨਕ ਕੌਂਸਲਰ ਅਰਮਾਨ ਮੰਡਲ ਨੇ ਕਿਰਾਏ ‘ਤੇ ਲਿਆ ਸੀ।
ਇਹ ਵੀ ਪੜ੍ਹੋ- ਘਰੋਂ ਲਾਪਤਾ ਹੋਏ 2 ਮੁੰਡੇ ਜਿਸ ਹਾਲ ‘ਚ ਮਿਲੇ, ਦੇਖਣ ਵਾਲਿਆਂ ਦੀ ਕੰਬ ਗਈ ਰੂਹ
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਫਲੈਟ ਦੇ ਅੰਦਰ ਕੋਈ ਮੌਜੂਦ ਨਹੀਂ ਸੀ। ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਧਮਾਕੇ ਕਾਰਨ ਫਲੈਟ ਦੀਆਂ ਕੰਧਾਂ ਉੱਡ ਗਈਆਂ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਫਲੈਟ ਅੰਦਰ ਰੱਖੇ ਕੁਝ ਵਿਸਫੋਟਕਾਂ ਕਾਰਨ ਧਮਾਕਾ ਹੋਇਆ। ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ।