ਫਿਰੋਜ਼ਪੁਰ : ਫਿਰੋਜ਼ਪੁਰ ਦੀ ਪੌਸ਼ ਕਲੋਨੀ ਰੋਜ਼ ਐਵੇਨਿਊ ‘ਚ ਇੱਕ 14 ਸਾਲ ਦੇ ਬੱਚੇ ਵੱਲੋਂ ਆਪਣੇ ਘਰ ‘ਚ ਪਈ ਪਿਸਤੌਲ ਨਾਲ ਖੇਡਦੇ ਹੋਏ ਆਪਣੇ ਆਪ ਨੂੰ ਵੀ ਗੋਲੀ ਮਾਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ 14 ਸਾਲਾ ਕਰੀਵਾਮ ਮਲਹੌਤਰਾ ਨਾ ਤਾਂ ਬੱਚਾ ਸਕੂਲੋਂ ਪੜ੍ਹ ਕੇ ਘਰ ਵਾਪਸ ਆਇਆ ਤੇ ਡਰੈੱਸ ਬਦਲਣ ਲਈ ਜਦ ਉਹ ਅਲਮਾਰੀ ‘ਚ ਪਏ ਕੱਪੜੇ ਲੈਣ ਗਿਆ ਤਾਂ ਉੱਥੇ ਅਲਮਾਰੀ ‘ਚ ਪਿਸਤੌਲ ਪਈ ਹੋਈ ਸੀ ਜੋ ਕਿ ਉਸਨੇ ਖੇਡਣ ਵਾਸਤੇ ਫੜੀ ਤਾਂ ਪਿਸਤੌਲ ਵਿੱਚੋਂ ਫਾਇਰ ਹੋ ਗਿਆ ਜੋ ਸਿੱਧਾ ਉਸਦੇ ਸਿਰ ‘ਚ ਜਾ ਲੱਗਾ, ਜਿਸ ਨਾਲ ਉਹ ਮੌਕੇ ‘ਤੇ ਹੀ ਡਿੱਗ ਕੇ ਖੂਨ ਨਾਲ ਲਥਪਥ ਹੋ ਗਿਆ। ਪਰਿਵਾਰ ਵੱਲੋਂ ਉਸ ਨੂੰ ਚੱਕ ਕੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਜ਼ਿਆਦਾ ਨਾਜ਼ੁਕ ਦੇਖਦੇ ਹੋਏ ਉਸ ਨੂੰ ਅੱਗੇ ਮੁੱਢਲੇ ਇਲਾਜ ਤੋਂ ਬਾਅਦ ਡੀਐੱਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਹੈ।